ਲਗਾਤਾਰ ਮਹਿੰਗਾਈ ਦੀ ਮਾਰ ਝੱਲ ਰਹੇ ਨਿਊਜ਼ੀਲੈਂਡ ਵਾਸੀਆਂ ਨੂੰ ਆਉਣ ਵਾਲੇ ਸਮੇਂ ‘ਚ ਥੋੜੀ ਰਾਹਤ ਮਿਲ ਸਕਦੀ ਹੈ। ਦਰਅਸਲ ਫਾਇਨਾਂਸ ਮਨਿਸਟਰ ਨਿਕੋਲਾ ਵਿਲਿਸ ਨੇ ਐਲਾਨ ਕੀਤਾ ਹੈ ਕਿ ਇਸ ਵਾਰ ਦੇ ਬਜਟ ਵਿੱਚ ਹਰ ਵਰਗ ਲਈ ਟੈਕਸ ਕਟੌਤੀਆਂ, ਹੈਲਥ ਬੈਨੇਫਿਟਸ ਦੇਣ ਦੀ ਕੋਸ਼ਿਸ ਹੋਵੇਗੀ। ਇੰਨ੍ਹਾਂ ਹੀ ਨਹੀਂ ਉਨ੍ਹਾਂ ਸਖ਼ਤ ਲਾਅ ਐਂਡ ਆਰਡਰ ਦੀ ਵੀ ਗੱਲ ਆਖੀ ਹੈ। ਦੱਸ ਦੇਈਏ ਨਿਊਜ਼ੀਲੈਂਡ ਦਾ ਅਗਲਾ ਬਜਟ ਮਈ ਵਿੱਚ ਜਾਰੀ ਹੋਵੇਗਾ।
