ਬ੍ਰਾਜ਼ੀਲ ਦੇ ਨੇਮਾਰ ਜੂਨੀਅਰ ਨੂੰ ਆਧੁਨਿਕ ਯੁੱਗ ਦੇ ਬਿਹਤਰੀਨ ਫੁੱਟਬਾਲਰਾਂ ‘ਚ ਗਿਣਿਆ ਜਾਂਦਾ ਹੈ। ਨੇਮਾਰ ਵਰਤਮਾਨ ਵਿੱਚ ਪੈਰਿਸ ਸੇਂਟ-ਜਰਮੇਨ (PSG) ਟੀਮ ਲਈ ਕਲੱਬ ਫੁੱਟਬਾਲ ਖੇਡਦਾ ਹੈ। ਨੇਮਾਰ 2013-17 ਸੀਜ਼ਨ ਦੌਰਾਨ ਬਾਰਸੀਲੋਨਾ ਦਾ ਵੀ ਹਿੱਸਾ ਰਹਿ ਚੁੱਕੇ ਹਨ। ਜਦੋਂ ਨੇਮਾਰ 2013 ‘ਚ ਸੈਂਟੋਸ ਕਲੱਬ ਛੱਡ ਕੇ ਬਾਰਸੀਲੋਨਾ ‘ਚ ਸ਼ਾਮਿਲ ਹੋਏ ਤਾਂ ਉਨ੍ਹਾਂ ਦਾ ਸਾਈਨਿੰਗ ਖਬਰਾਂ ‘ਚ ਸੀ। ਹੁਣ ਨੇਮਾਰ ਉਸ ਸਾਈਨਿੰਗ ਨੂੰ ਲੈ ਕੇ ਪਰੇਸ਼ਾਨੀ ‘ਚ ਨੇ। ਜਦੋਂ ਨੇਮਾਰ ਨੇ ਬਾਰਸੀਲੋਨਾ ਨਾਲ ਕਰਾਰ ਕੀਤਾ ਸੀ ਤਾਂ ਉਸ ਸਮੇਂ ਕਲੱਬ ਦੇ ਪ੍ਰਧਾਨ ਸੈਂਡਰੋ ਰੋਸੇਲ ਦੀ ਤਰਫੋਂ ਕਾਫੀ ਭ੍ਰਿਸ਼ਟ ਡੀਲਿੰਗ ਹੋਈ ਸੀ। ਇਸ ਤੋਂ ਇਲਾਵਾ, ਰਸੇਲ ‘ਤੇ ਸੈਂਟੋਸ ਐਫਸੀ ਦੇ ਸਾਬਕਾ ਡਾਇਰੈਕਟਰ ਨਾਲ ਮਿਲੀਭੁਗਤ ਦਾ ਵੀ ਦੋਸ਼ ਸੀ।
ਸੱਤ ਸਾਲ ਪਹਿਲਾਂ ਡੀਆਈਐਸ ਦੁਆਰਾ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਨੇਮਾਰ, ਉਸਦੇ ਪਰਿਵਾਰ ਅਤੇ ਬਾਰਸੀਲੋਨਾ ਦੁਆਰਾ ਉਸ ਨੂੰ ਧੋਖਾ ਦਿੱਤਾ ਗਿਆ ਹੈ। ਬਾਰਸੀਲੋਨਾ ਕਲੱਬ ਵਿੱਚ ਸ਼ਾਮਿਲ ਹੋਣ ਦੇ ਸਮੇਂ, ਨੇਮਾਰ ਦੇ 40 ਪ੍ਰਤੀਸ਼ਤ ਅਧਿਕਾਰ DAS ਕੰਪਨੀ ਕੋਲ ਸਨ। ਇਹ ਮਾਮਲਾ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਅਤੇ ਇਸ ਮਾਮਲੇ ‘ਤੇ ਆਖਰੀ ਸੁਣਵਾਈ ਅਕਤੂਬਰ ‘ਚ ਬਾਰਸੀਲੋਨਾ ਦੀ ਅਦਾਲਤ ‘ਚ ਹੋਵੇਗੀ। ਇਸ ਮੁਤਾਬਿਕ ਨੇਮਾਰ ਜੂਨੀਅਰ ਭ੍ਰਿਸ਼ਟਾਚਾਰ ਦੇ ਇਸ ਮਾਮਲੇ ਦੀ ਸੁਣਵਾਈ ਲਈ ਫੀਫਾ ਵਿਸ਼ਵ ਕੱਪ 2022 ਸ਼ੁਰੂ ਹੋਣ ਤੋਂ ਇਕ ਮਹੀਨਾ ਪਹਿਲਾਂ 17 ਅਕਤੂਬਰ ਨੂੰ ਕਤਰ ਜਾਣਗੇ। ਮੀਡੀਆ ਰਿਪੋਰਟਾਂ ਮੁਤਾਬਕ ਇਸਤਗਾਸਾ ਦੀ ਮੰਗ ਹੈ ਕਿ ਅਦਾਲਤ ਦੋ ਸਾਲ ਦੀ ਕੈਦ ਅਤੇ 10 ਮਿਲੀਅਨ ਯੂਰੋ ਦਾ ਜ਼ੁਰਮਾਨਾ ਕਰੇ।