ਇਸ ਸਮੇ ਨਿਊਜ਼ੀਲੈਂਡ ‘ਚ ਵਸਦੇ ਪ੍ਰਵਾਸੀਆਂ ਦੇ ਲਈ ਇੱਕ ਬਹੁਤ ਹੀ ਵੱਡੀ ਖੁਸ਼ਖਬਰੀ ਆਈ ਹੈ। ਨਿਊਜ਼ੀਲੈਂਡ ਸਰਕਾਰ ਨੇ ਦੇਸ਼ ਵਿੱਚ ਵਸਦੇ ਪ੍ਰਵਾਸੀਆਂ ਨੂੰ ਪੱਕਾ ਕਰਨ ਦਾ ਐਲਾਨ ਕਰ ਦਿੱਤਾ ਹੈ। ਨਿਊਜ਼ੀਲੈਂਡ ਸਰਕਾਰ ਦੇ ਇਸ ਫੈਸਲੇ ਨਾਲ 1 ਲੱਖ 65 ਪ੍ਰਵਾਸੀਆਂ ਨੂੰ ਫਾਇਦਾ ਮਿਲੇਗਾ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ‘ਚ ਪਿਛਲੇ ਕੁੱਝ ਸਮੇ ਤੋਂ ਇਮੀਗ੍ਰੇਸ਼ਨ ਦਾ ਮੁੱਦਾ ਇੱਕ ਵੱਡਾ ਮੁੱਦਾ ਰਿਹਾ ਹੈ। ਪਰ ਜੈਸਿੰਡਾ ਆਰਡਰਨ ਸਰਕਾਰ ਦੇ ਇਸ ਫੈਸਲੇ ਨੇ ਇੱਕੋ ਝਟਕੇ ਦੇ ਵਿੱਚ ਸਭ ਕੁੱਝ ਬਦਲ ਦਿੱਤਾ ਹੈ। ਇੱਕ ਸਾਲ ਦੇ ਅੰਦਰ ਹੀ ਰੈਜੀਡੈਂਸੀ ਮਿਲੇਗੀ ਜਦਕਿ ਪਰਿਵਾਰਕ ਮੈਂਬਰ ਵੀ ਪ੍ਰਿੰਸੀਪਲ ਐਪਲੀਕੈਂਟ ਦੇ ਨਾਲ ਪੱਕੇ ਹੋ ਸਕਣਗੇ। ਸਾਹਮਣੇ ਆਈ ਜਾਣਕਾਰੀ ਦੇ ਅਨੁਸਾਰ 1 ਦਸੰਬਰ 2021 ਤੋਂ ਹੀ 2021 ਰੈਜੀਡੈਂਟ ਵੀਜ਼ੇ ਲਈ ਅਪਲਾਈ ਦਾ ਪ੍ਰੋਸੈਸ ਸ਼ੁਰੂ ਹੋ ਜਾਵੇਗਾ। ਇਸ ਤੋਂ ਇਲਾਵਾ ਦੂਜੇ ਦੌਰ ਦਾ ਕੰਮ 1 ਮਾਰਚ 2022 ਤੋਂ ਸ਼ੁਰੂ ਹੋਵੇਗਾ।
ਅਪਲਾਈ ਲਈ ਯੋਗਤਾ – ਜਾਣਕਾਰੀ ਦੇ ਅਨੁਸਾਰ ਪਹਿਲੇ ਪੜਾਅ ਦੌਰਾਨ ਸਕਿਲਡ ਮਾਈਵਰਕਜ ਕੈਟਾਗਿਰੀ ਤਹਿਤ ਪੀਆਰ ਲੋਕ ਅਤੇ ਵਰਕ ਟੂ ਰੈਜੀਡੈਂਸ ਵਾਲੇ ਵਿਅਕਤੀ ਅਪਲਾਈ ਕਰ ਸਕਦੇ ਹਨ, ਇਸ ਤੋਂ ਇਲਾਵਾ ਜਿਨ੍ਹਾਂ ਦੇ ਬੱਚੇ 17 ਸਾਲ ਤੋਂ ਵੱਧ ਉਮਰ ਦੇ ਹਨ ਅਤੇ EOI ਪਹਿਲਾ ਅਪਲਾਈ ਕਰ ਚੁੱਕੇ ਹਨ ਪਰ ਸਿਲੈਕਸ਼ਨ ਨਹੀਂ ਹੋਈ। ਇਸ ਵੀਜ਼ੇ ਦੀਆਂ ਸ਼ਰਤਾਂ ‘ਚ ਇਹ ਵੀ ਹੈ ਕਿ ਵਿਅਕਤੀ ਪੱਕੇ ਹੋਣ ਦੀ ਨਵੀ ਨੀਤੀ ਅਨੁਸਾਰ 29 ਸਤੰਬਰ 2021 ਨੂੰ ਨਿਊਜ਼ੀਲੈਂਡ `ਚ ਮੌਜੂਦ ਹੋਣਾ ਚਾਹੀਦਾ ਹੈ, ਇਸਤੋਂ ਇਲਾਵਾਂ ਤਿੰਨ ਕਿਸਮ ਦੇ ਵਰਕ ਵੀਜਿਆਂ ‘ਚੋਂ ਕੋਈ ਵੀ ਹੋਣਾ ਜਾਂ ਅਪਲਾਈ ਕੀਤਾ ਹੋਣਾ ਚਾਹੀਦਾ ਹੈ। ਇਸ ਤੋਂ ਬਿਨਾਂ ਵਿਅਕਤੀ ਤਿੰਨ ਸਾਲ ਜਾਂ ਇਸ ਤੋਂ ਵੱਧ ਸਮੇਂ ਤੋਂ ਨਿਊਜ਼ੀਲੈਂਡ ‘ਚ ਰਹਿੰਦਾ ਹੋਵੇ, ਲੌਗ ਟਰਮ ਸਕਿਲ ਸ਼ੌਰਟੇਜ ਲਿਸਟ, ਪੇਸ਼ਾਵਰ ਰਜਿਸਟਰੇਸ਼ਨ, ਪੇਅ ਰੇਟ 27 ਡਾਲਰ, ਹੈੱਲਥ ਅਤੇ ਐਜੂਕੇਸ਼ਨ ਸੈਕਟਰ ‘ਚ ਕੰਮ ਕਰਦਾ ਹੋਵੇ।
ਇਸ ਤੋਂ ਇਲਾਵਾ 31 ਜੁਲਾਈ 2022 ਤੱਕ ਨਿਊਜ਼ੀਲੈਂਡ `ਚ ਕ੍ਰਿਟੀਕਲ ਵਰਕਰ ਵਜੋਂ ਦਾਖ਼ਲ ਹੋਣ ਵਾਲੇ ਵਰਕਰ ਵੀ ਯੋਗ ਮੰਨੇ ਜਾਣਗੇ, ਜੋ ਬਾਰਡਰ ਛੋਟ ਰਾਹੀਂ ਘੱਟੋ-ਘੱਟ ਛੇ ਮਹੀਨੇ ਜਾਂ ਉਸ ਤੋਂ ਵੱਧ ਸਮੇਂ ਲਈ ਕੰਮ ਕਰਨ ਵਾਸਤੇ ਨਿਊਜ਼ੀਲੈਂਡ `ਚ ਦਾਖ਼ਲ ਹੋਏ ਹੋਣਗੇ। ਪਰਸਨਲ ਕੇਅਰ ਅਤੇ ਹੋਰ ਕ੍ਰਿਟੀਕਲ ਹੈੱਲਥ ਵਰਕਰਜ ਆਨ ਰੋਲ ਹੋਣੇ ਚਾਹੀਦੇ ਹਨ ਜਾਂ ਪ੍ਰਾਈਮਰੀ ਇੰਡਸਟਰੀ ਦੇ ਵਿਸ਼ੇਸ਼ ਰੋਲ ਕੰਮ ਕਰਦੇ ਹੋਣੇ ਚਾਹੀਦੇ ਹਨ। ਹਾਲਾਂਕਿ ਇਸ ਵਾਸਤੇ ਹੈੱਲਥ, ਪੁਲੀਸ ਅਤੇ ਸਕਿਉਰਿਟੀ ਚੈੱਕ ਵਾਲੇ ਮਾਪਦੰਡ ਪੂਰੇ ਕਰਨੇ ਪੈਣਗੇ।
ਜਿਆਦਾ ਜਾਣਕਾਰੀ ਦੇ ਲਈ ਅੱਗੇ ਦਿੱਤੇ ਲਿੰਕ ‘ਤੇ ਕਲਿੱਕ ਕਰੋ…