ਨਿਊਜ਼ੀਲੈਂਡ ਦੇ ਸਾਬਕਾ ਆਲਰਾਊਂਡਰ ਕ੍ਰਿਸ ਕੇਰਨਸ ਦੀ ਹਾਲਤ ਨਾਜ਼ੁਕ ਹੈ। ਉਨ੍ਹਾਂ ਨੂੰ ਆਸਟ੍ਰੇਲੀਆ ਦੇ ਇੱਕ ਹਸਪਤਾਲ ਵਿੱਚ ਲਾਈਫ ਸਪੋਰਟ ਸਿਸਟਮ ਤੇ ਰੱਖਿਆ ਗਿਆ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, 51 ਸਾਲਾ ਕ੍ਰੇਨਸ ਦੀ ਮੁੱਖ ਧਮਣੀ ਦੀ ਅੰਦਰਲੀ ਪਰਤ ਫਟ ਗਈ ਸੀ। ਇਸ ਤੋਂ ਬਾਅਦ, ਉਨ੍ਹਾਂ ਨੂੰ ਪਿਛਲੇ ਹਫਤੇ ਹੀ ਕੈਨਬਰਾ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਦੀਆ ਕਈ ਸਰਜਰੀਆਂ ਵੀ ਹੋ ਚੁੱਕੀਆਂ ਹਨ। ਪਰ ਉਨ੍ਹਾਂ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਹੋਇਆ। ਇਸ ਤੋਂ ਬਾਅਦ ਉਨ੍ਹਾਂ ਲਾਈਫ ਸਪੋਰਟ ਸਿਸਟਮ ‘ਤੇ ਰੱਖਿਆ ਗਿਆ ਹੈ। ਉਨ੍ਹਾਂ ‘ਤੇ ਮੈਚ ਫਿਕਸਿੰਗ ਦਾ ਵੀ ਦੋਸ਼ ਲੱਗਿਆ ਸੀ। ਇਸ ਕਾਰਨ, ਉਨ੍ਹਾਂ ਦੀ ਵਿੱਤੀ ਹਾਲਤ ਵੀ ਵਿਗੜ ਗਈ ਸੀ ਅਤੇ ਉਸਨੂੰ ਬੱਸ ਤੱਕ ਧੋਣੀ ਪਈ ਸੀ। ਕੇਰਨਸ ਇਸ ਵੇਲੇ ਕੈਨਬਰਾ ਦੇ ਇੱਕ ਹਸਪਤਾਲ ਵਿੱਚ ਹਨ।
ਪਰ ਉਨ੍ਹਾਂ ਨੂੰ ਛੇਤੀ ਹੀ ਸਿਡਨੀ ਭੇਜ ਦਿੱਤਾ ਜਾਵੇਗਾ। ਇਸ ਆਲਰਾਊਂਡਰ ਨੇ ਨਿਊਜ਼ੀਲੈਂਡ ਲਈ 62 ਟੈਸਟ ਅਤੇ 215 ਵਨਡੇ ਖੇਡੇ ਹਨ। ਉਨ੍ਹਾਂ ਨੂੰ 2000 ਵਿੱਚ ਵਿਜ਼ਡਨ ਨੇ ਸਾਲ ਦੇ 5 ਸਰਬੋਤਮ ਖਿਡਾਰੀਆਂ ਵਿੱਚੋਂ ਵੀ ਇੱਕ ਚੁਣਿਆ ਸੀ। ਉਹ ਦੁਨੀਆ ਦੇ ਸਰਬੋਤਮ ਆਲਰਾਊਂਡਰਾਂ ਵਿੱਚ ਗਿਣੇ ਜਾਂਦੇ ਸੀ। 2004 ਵਿੱਚ, ਉਹ ਆਲਰਾਊਂਡਰ ਦੇ ਰੂਪ ਵਿੱਚ 200 ਵਿਕਟਾਂ ਅਤੇ 3,000 ਦੌੜਾਂ ਬਣਾਉਣ ਵਾਲੇ ਛੇਵੇਂ ਖਿਡਾਰੀ ਬਣੇ ਸੀ। ਕ੍ਰਿਸ ਕੇਰਨਸ ਦਾ ਕਰੀਅਰ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਵਿਸ਼ਵ ਕ੍ਰਿਕਟ ਵਿੱਚ ਉਨ੍ਹਾਂ ਦਾ ਕੱਦ ਕਿੰਨਾ ਉੱਚਾ ਸੀ। ਕੇਰਨਸ ਨੇ 1989 ਵਿੱਚ ਅੰਤਰਰਾਸ਼ਟਰੀ ਸ਼ੁਰੂਆਤ ਕੀਤੀ ਸੀ, ਉਨ੍ਹਾਂ ਨੇ ਨਿਊਜ਼ੀਲੈਂਡ ਲਈ 62 ਟੈਸਟ ਮੈਚਾਂ ਵਿੱਚ 3320 ਦੌੜਾਂ ਬਣਾਈਆਂ ਸਨ।
ਉਨ੍ਹਾਂ ਦੇ ਨਾਂ 215 ਵਨਡੇ ਮੈਚਾਂ ਵਿੱਚ 4950 ਦੌੜਾਂ ਹਨ। ਉਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ 9 ਸੈਂਕੜੇ ਅਤੇ 48 ਅਰਧ ਸੈਂਕੜੇ ਵੀ ਬਣਾਏ ਸੀ। ਗੇਂਦ ਦੇ ਨਾਲ ਵੀ ਕੇਰਨਸ ਦਾ ਪ੍ਰਦਰਸ਼ਨ ਸ਼ਾਨਦਾਰ ਸੀ। ਨਿਊਜ਼ੀਲੈਂਡ ਦੇ ਇਸ ਮਹਾਨ ਆਲਰਾਊਂਡਰ ਨੇ ਟੈਸਟ ਮੈਚਾਂ ਵਿੱਚ 218 ਅਤੇ ਵਨਡੇ ਵਿੱਚ 201 ਵਿਕਟਾਂ ਲਈਆਂ ਸਨ। ਟੈਸਟ ਵਿੱਚ, ਉਸ ਨੇ 13 ਵਾਰ ਪੰਜ ਵਿਕਟਾਂ ਲਈਆਂ ਅਤੇ ਇੱਕ ਵਾਰ ਮੈਚ ਵਿੱਚ 10 ਵਿਕਟਾਂ ਲਈਆਂ ਸਨ। ਜੇਕਰ ਘਰੇਲੂ ਕ੍ਰਿਕਟ ‘ਚ ਕ੍ਰੇਨਸ ਦੇ ਪ੍ਰਦਰਸ਼ਨ ਨੂੰ ਸ਼ਾਮਿਲ ਕੀਤਾ ਜਾਵੇ ਤਾਂ ਉਸ ਨੇ 21 ਹਜ਼ਾਰ ਤੋਂ ਜ਼ਿਆਦਾ ਦੌੜਾਂ ਬਣਾਈਆਂ ਅਤੇ 1100 ਤੋਂ ਜ਼ਿਆਦਾ ਵਿਕਟਾਂ ਲਈਆਂ ਸਨ।