ਨਿਊਜ਼ੀਲੈਂਡ ‘ਚ ਕੋਰੋਨਾ ਦਾ ਕਹਿਰ ਨਿਰੰਤਰ ਜਾਰੀ ਹੈ। ਇਸ ਦੌਰਾਨ ਇੱਕ ਮਾਮਲਾ ਨੌਰਥ ਸ਼ੋਰ ਹਸਪਤਾਲ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਦਿਨ ਦੇ ਬੱਚੇ ਨੂੰ ਕੋਵਿਡ ਪੌਜੇਟਿਵ ਪਾਇਆ ਗਿਆ ਹੈ। ਇਹ ਮਾਮਲਾ ਉਸ ਸਮੇਂ ਆਇਆ ਹੈ ਜਦੋਂ ਬੱਚੇ ਦੇ ਪਿਤਾ ਨੇ ਦੋ ਵਾਰ ਹਸਪਤਾਲ ਦਾ ਦੌਰਾ ਕੀਤਾ ਸੀ ਜਦੋਂ ਉਹ ਸੰਭਾਵਤ ਤੌਰ ‘ਤੇ ਵਾਇਰਸ ਨਾਲ ਪ੍ਰਭਾਵਿਤ ਸੀ। ਮੀਡੀਆ ਰਿਪੋਰਟਸ ਅਨੁਸਾਰ ਹਸਪਤਾਲ ਦੇ 20 ਤੋਂ ਵੱਧ ਜਣੇਪਾ ਸਟਾਫ ਨੂੰ ਬੁਲਾਇਆ ਗਿਆ ਹੈ ਅਤੇ ਬੱਚੇ ਦੇ ਨਜ਼ਦੀਕੀ ਸੰਪਰਕ ਵਜੋਂ ਸੰਪਰਕ ਕੀਤਾ ਗਿਆ ਹੈ।
Waitematā ਜ਼ਿਲ੍ਹਾ ਸਿਹਤ ਬੋਰਡ ਦੇ ਬੁਲਾਰੇ ਨੇ ਬਿਆਨ ਵਿੱਚ ਕਿਹਾ ਕਿ- “ਦੋਵਾਂ ਦਾ ਐਤਵਾਰ ਸ਼ਾਮ ਕੋਵਿਡ -19 ਟੈਸਟ ਕੀਤਾ ਗਿਆ ਸੀ। ਜਿਸ ਤੋਂ ਬਾਅਦ ਮਾਂ ਦੀ ਰਿਪੋਰਟ ਨੈਗੇਟਿਵ ਅਤੇ ਬੱਚੇ ਦੀ ਪੌਜੇਟਿਵ ਆਈ ਹੈ। ਉਨ੍ਹਾਂ ਨੂੰ ਕੋਵਿਡ ਦੇ ਢੁਕਵੇਂ ਵਾਰਡ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਸੁਰੱਖਿਆ ਪ੍ਰੋਟੋਕੋਲ ਲਾਗੂ ਹਨ। ਸਾਡੇ ਮਰੀਜ਼ਾਂ, ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਸਾਡੇ ਸਟਾਫ ਦੀ ਸੁਰੱਖਿਆ ਸਰਬੋਤਮ ਹੈ। ਸਥਿਤੀ ਦਾ ਪੂਰੀ ਤਰ੍ਹਾਂ ਮੁਲਾਂਕਣ ਕਰਨ ਅਤੇ ਇਹ ਨਿਰਧਾਰਤ ਕਰਨ ਲਈ ਕਿ ਹੋਰ ਕਾਰਵਾਈਆਂ ਦੀ ਜ਼ਰੂਰਤ ਹੈ, ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਜਾਂਚ ਜਾਰੀ ਰਹਿਣ ਦੌਰਾਨ ਸਾਵਧਾਨੀ ਦੇ ਉਪਾਅ ਵਜੋਂ ਸੀਮਤ ਗਿਣਤੀ ਦੇ ਸਟਾਫ ਜਿਨ੍ਹਾਂ ਨੇ ਸੰਭਾਵਿਤ ਤੌਰ ‘ਤੇ ਵਿਜ਼ਟਰ ਨਾਲ ਗੱਲਬਾਤ ਕੀਤੀ ਹੈ ਨੂੰ stood down ਕਰ ਦਿੱਤਾ ਗਿਆ ਹੈ। ਜਣੇਪਾ ਵਾਰਡ ਪੂਰੀ ਤਰ੍ਹਾਂ ਕਾਰਜਸ਼ੀਲ ਹੈ।”