ਆਕਲੈਂਡ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਦਾ ਇੱਕ ਮਾਮਲਾ ਸਾਹਮਣੇ ਆਇਆ ਹੈ, ਦਰਅਸਲ ਆਕਲੈਂਡ ਕੌਂਸਲ ਦੀ Onehunga ਵਿੱਚ ਰੀਸਾਈਕਲਿੰਗ facility ਤੋਂ ਇੱਕ ਨਵਜੰਮੇ ਬੱਚੇ ਦੀ ਲਾਸ਼ ਮਿਲੀ ਹੈ। ਲਾਸ਼ ਸੋਮਵਾਰ ਸ਼ਾਮ ਨੂੰ ਮਿਲੀ ਸੀ। ਪੁਲਿਸ ਦਾ ਮੰਨਣਾ ਹੈ ਕਿ ਬੱਚਾ ਨਵਜਾਤ ਸੀ ਅਤੇ ਉਹ ਚਿੰਤਤ ਹਨ ਕਿ ਬੱਚੇ ਦੀ ਮਾਂ ਨੂੰ ਵੀ ਤੁਰੰਤ ਡਾਕਟਰੀ ਸਹਾਇਤਾ ਦੀ ਜਰੂਰਤ ਹੋ ਸਕਦੀ ਹੈ। ਡਿਟੈਕਟਿਵ ਇੰਸਪੈਕਟਰ ਸਕੌਟ ਬੀਅਰਡ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ, “ਬਹੁਤ ਸਾਰੀਆਂ ਪੁੱਛਗਿੱਛਾਂ ਚੱਲ ਰਹੀਆਂ ਹਨ ਅਤੇ ਪੁਲਿਸ ਦੀ ਤਰਜੀਹ ਬੱਚੇ ਦੀ ਮਾਂ ਦੀ ਪਛਾਣ ਕਰਨਾ ਅਤੇ ਉਸਨੂੰ ਲੱਭਣਾ ਹੈ। ਅਸੀਂ ਉਸਦੀ ਭਲਾਈ ਲਈ ਬਹੁਤ ਚਿੰਤਤ ਹਾਂ।”
ਡਿਟੈਕਟਿਵ ਇੰਸਪੈਕਟਰ ਸਕੌਟ ਬੀਅਰਡ ਨੇ ਕਿਹਾ ਕਿ ਇਸ ਸਮੇਂ ਹਸਪਤਾਲਾਂ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਬੱਚੇ ਦਾ ਪੋਸਟ ਮੋਰਟਮ ਹੁਣ ਬੁੱਧਵਾਰ ਨੂੰ ਕੀਤਾ ਜਾਏਗਾ। ਪਰ ਇੱਥੇ ਇਹ ਸਵਾਲ ਵੀ ਉੱਠਦਾ ਹੈ ਕਿ ਆਖ਼ਰਕਾਰ ਬੱਚੇ ਨੂੰ ਰੀਸਾਈਕਲਿੰਗ facility ‘ਚ ਕਿਉਂ ਸੁੱਟਿਆ ਗਿਆ ਸੀ।