ਨਿਊਜ਼ੀਲੈਂਡ ਦੇ ਕਾਰੋਬਾਰੀ ਤੇ ਜਸਟਿਸ ਆਫ ਪੀਸ ਦਵਿੰਦਰ ਸਿੰਘ ਰਾਹਲ ਅਤੇ ਉਨ੍ਹਾਂ ਦੀ ਕੰਪਨੀ ਫਰਸਟ ਟਰਸਟ ਲਿਮਟਿਡ ਨੂੰ $1 ਮਿਲੀਅਨ ਦੇ ਕਰੀਬ ਭੁਗਤਾਨ ਕਰਨ ਦੇ ਹੁਕਮ ਜਾਰੀ ਹੋਏ ਹਨ। ਦੱਸ ਦੇਈਏ ਦਵਿੰਦਰ ਸਿੰਘ ਰਾਹਲ ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸਨਮਾਨਾ ‘ਚੋਂ ਇੱਕ ਕੁਈਨ’ਜ਼ ਸਰਵਿਸ ਮੈਡਲ ਨੂੰ ਵੀ ਹਾਸਿਲ ਕਰ ਚੁੱਕੇ ਹਨ। ਉੱਥੇ ਹੀ ਭੁਗਤਾਨ ਕਰਨ ਦੇ ਇਹ ਹੁਕਮ ਲੀਕੇਜ ਵਾਲਾ ਘਰ ਵੇਚਣ ਦੇ ਮਾਮਲੇ ‘ਚ ਹੋਏ ਹਨ। ਉਨ੍ਹਾਂ ਦੀ ਕੰਪਨੀ ਨੇ ਗੁਡਵੁਡ ਹਾਈਟਸ ਮੈਨੁਕਾਊ ਵਿਖੇ 2020 ਵਿੱਚ ਇੱਕ ਘਰ ਵੇਚਿਆ ਸੀ। ਇਸੇ ਮਾਮਲੇ ਦੀ ਸੁਣਵਾਈ ਦੌਰਾਨ ਹਾਈਕੋਰਟ ਵਲੋਂ ਇਹ ਫੈਸਲਾ ਸੁਣਾਇਆ ਗਿਆ ਹੈ। ਹਾਲਾਂਕਿ ਦਵਿੰਦਰ ਸਿੰਘ ਨੇ ਇਸ ਫੈਸਲੇ ਸਬੰਧੀ ਨਰਾਜ਼ਗੀ ਜਤਾਉਂਦਿਆਂ ਫੈਸਲੇ ਵਿਰੁੱਧ ਅਪੀਲ ਕਰਨ ਦੀ ਗੱਲ ਆਖੀ ਹੈ।
