ਨਿਊਜ਼ੀਲੈਂਡ ਦੇ ਪਾਸਪੋਰਟ ਧਾਰਕਾਂ ਲਈ ਵੱਡੀ ਖੁਸ਼ਖਬਰੀ ਵਾਲੀ ਖਬਰ ਸਾਹਮਣੇ ਆਈ ਹੈ। ਦਰਅਸਲ ਨਿਊਜ਼ੀਲੈਂਡ ਦੇ ਪਾਸਪੋਰਟ ਦੀ ਇੱਕ ਵਾਰ ਫਿਰ ਤਾਕਤ ਵਧੀ ਹੈ।
ਹੈਨਲੀ ਪਾਸਪੋਰਟ ਇੰਡੈਕਸ ਵੱਲੋਂ ਅੰਤਰਰਾਸ਼ਟਰੀ ਹਵਾਈ ਟ੍ਰਾਂਸਪੋਰਟ ਐਸੋਸੀਏਸ਼ਨ ਦੇ ਡੇਟਾ ਦੀ ਵਰਤੋਂ ਕਰਦੇ ਹੋਏ ਜਾਰੀ ਕੀਤੀ ਗਈ ਸੂਚੀ ਅਨੁਸਾਰ ਨਿਊਜ਼ੀਲੈਂਡ ਦਾ ਪਾਸਪੋਰਟ ਸ਼ਕਤੀਸ਼ਾਲੀ ਪਾਸਪੋਰਟ ਦੇ ਮਾਮਲੇ ‘ਚ ਪੰਜਵੇਂ ਸਥਾਨ ‘ਤੇ ਪਹੁੰਚ ਗਿਆ ਹੈ।
ਨਿਊਜ਼ੀਲੈਂਡ ਦੇ ਨਾਲ ਯੂਨਾਈਟਿਡ ਕਿੰਗਡਮ, ਸਵਿਟਜ਼ਰਲੈਂਡ, ਪੁਰਤਗਾਲ ਅਤੇ ਬੈਲਜੀਅਮ ਵੀ ਹਨ।
ਇਹ ਰੈਂਕਿੰਗ 2017 ਤੋਂ ਬਾਅਦ ਨਿਊਜ਼ੀਲੈਂਡ ਲਈ ਸਭ ਤੋਂ ਉੱਚੀ ਹੈ। ਹਾਲਾਂਕਿ 2015 ਵਿੱਚ ਨਿਊਜ਼ੀਲੈਂਡ ਚੌਥੇ ਨੰਬਰ ‘ਤੇ ਸੀ ਪਰ 2018 ਅਤੇ 2019 ਵਿੱਚ 8ਵੇਂ ਸਥਾਨ ‘ਤੇ ਆ ਗਿਆ ਸੀ।
ਸੂਚਕਾਂਕ ਦੇ ਅਨੁਸਾਰ, ਨਿਊਜ਼ੀਲੈਂਡ ਪਾਸਪੋਰਟ ਧਾਰਕ ਦੁਨੀਆ ਭਰ ਦੇ 227 ਦੇਸ਼ਾਂ ਵਿੱਚੋਂ 190 ‘ਚ ਬਿਨਾਂ ਵੀਜ਼ਾ ਜਾ ਸਕਦੇ ਹਨ। ਤੁਹਾਨੂੰ ਦੱਸ ਦਈਏ ਕਿ ਸਿੰਗਾਪੁਰ ਲਗਾਤਾਰ ਦੂਜੇ ਸਾਲ ਸੂਚੀ ਵਿੱਚ ਸਿਖਰ ‘ਤੇ ਹੈ। ਸਿੰਗਾਪੁਰ ਪਿਛਲੇ ਅੱਠ ਸਾਲਾਂ ਤੋਂ ਸੂਚੀ ਵਿੱਚ ਪਹਿਲੇ ਜਾਂ ਦੂਜੇ ਸਥਾਨ ‘ਤੇ ਰਿਹਾ ਹੈ।
ਸੂਚੀ ਦੇ ਅਖੀਰ ‘ਤੇ ਯਮਨ, ਈਰਾਨ ਅਤੇ ਸੀਰੀਆ ਹਨ।