AMI ਇੰਸ਼ੋਰੈਂਸ ਨੇ ਸੋਮਵਾਰ ਨੂੰ ਪਿਛਲੇ ਸਾਲ ਨਾਲ ਸਬੰਧਿਤ ਕੁੱਝ ਹੈਰਾਨੀਜਨਕ ਅੰਕੜੇ ਸਾਂਝੇ ਕੀਤੇ ਹਨ। ਦਰਅਸਲ AMI ਇੰਸ਼ੋਰੈਂਸ ਨੇ ਦੇਸ਼ ਭਰ ਵਿੱਚ ਸਭ ਤੋਂ ਵੱਧ ਚੋਰੀ ਹੋਈਆਂ 10 ਕਾਰਾਂ ਦੀ ਸੂਚੀ ਜਾਰੀ ਕੀਤੀ, ਜਿਸ ਵਿੱਚ ਪਿਛਲੇ ਪੰਜ ਸਾਲਾਂ ਵਿੱਚ ਵਾਹਨ ਚੋਰੀ ਲਈ 2023 ਦੂਜਾ ਸਭ ਤੋਂ ਵੱਧ ਕਾਰਾਂ ਚੋਰੀ ਵਾਲਾ ਸਾਲ ਸੀ। ਪਿਛਲੇ ਸਾਲ ਲਗਭਗ 17,000 ਵਾਹਨ ਚੋਰੀ ਦੇ ਦਾਅਵੇ ਦਰਜ ਕੀਤੇ ਗਏ ਸਨ। AMI ਦੇ ਕਾਰਜਕਾਰੀ ਜਨਰਲ ਮੈਨੇਜਰ ਵੇਨ ਟਿਪੇਟ ਨੇ ਕਿਹਾ, “ਇਹ ਉੱਚੇ ਵਾਹਨ ਚੋਰੀ ਦੇ ਦਾਅਵਿਆਂ ਦੇ ਇੱਕ ਹੋਰ ਸਾਲ ਨੂੰ ਦੇਖਣ ਦੇ ਸੰਬੰਧ ਵਿੱਚ ਹੈ, ਅਤੇ ਬਦਕਿਸਮਤੀ ਨਾਲ, ਡੇਟਾ ਇਹ ਉਜਾਗਰ ਕਰਦਾ ਹੈ ਕਿ ਸਾਨੂੰ ਸਾਰਿਆਂ ਨੂੰ ਆਪਣੀਆਂ ਕਾਰਾਂ ਨੂੰ ਅਣਗੌਲਿਆ ਛੱਡਣ ਵੇਲੇ ਇੱਕ ਸੁਰੱਖਿਆ-ਵਿਚਾਰ ਵਾਲੀ ਪਹੁੰਚ ਅਪਣਾਉਣ ਦੀ ਲੋੜ ਹੈ।”
ਇੱਕ ਅਹਿਮ ਗੱਲ ਇਹ ਵੀ ਹੈ ਕਿ ਲਗਾਤਾਰ ਦੂਜੇ ਸਾਲ, ਟੋਇਟਾ ਐਕਵਾ ਨੇ ਨਿਊਜ਼ੀਲੈਂਡ ਦੀ ਸਭ ਤੋਂ ਵੱਧ ਚੋਰੀ ਹੋਣ ਵਾਲੀ ਕਾਰ ਦੇ ਮਾਮਲੇ ‘ਚ ਸਿਖਰ ਸਥਾਨ ਹਾਸਿਲ ਕੀਤਾ ਹੈ। ਨਿਸਾਨ ਟਾਈਡਾ ਇਸ ਸੂਚੀ ਵਿੱਚ ਦੂਜੇ ਨੰਬਰ ‘ਤੇ ਹੈ ਤੀਜੇ ‘ਤੇ ਟੋਯੋਟਾ ਕੋਰੋਲਾ ਚੌਥੇ ‘ਤੇ ਮਜਦਾ ਡੇਮੀਓ ਤੇ ਕ੍ਰਮਵਾਰ ਮਜਦਾ ਅਟੈਂਜਾ, ਟੋਯੋਟਾ ਮਾਰਕ ਐਕਸ, ਟੋਯੋਟਾ ਵਿਟਜ਼, ਸੁਬਾਰੂ ਇਮਪਰੇਜ਼ਾ, ਸੁਬਾਰੁ ਲੈਗਸੀ, ਟੋਯੋਟਾ ਹਾਈਲਕਸ ਹਨ। ਟਿਪੇਟ ਨੇ ਕਿਹਾ ਕਿ ਆਮ ਤੌਰ ‘ਤੇ ਚੋਰੀ ਹੋਏ ਵਾਹਨਾਂ ਦੀ ਕੀਮਤ ਵਿਚ ਇਕਸਾਰ ਸਮਾਨਤਾ ਹੈ, ਆਮ ਤੌਰ ‘ਤੇ ਮੁੱਲ $5k ਤੋਂ ਵੱਧ ਨਹੀਂ ਹੈ। ਇੱਕ ਹੋਰ ਅਹਿਮ ਗੱਲ ਇਹ ਹੈ ਕਿ ਆਕਲੈਂਡ ਵਿੱਚ ਸਭ ਤੋਂ ਵੱਧ ਵਾਹਨ ਚੋਰੀ ਦੇ ਮਾਮਲੇ ਦੇਖਣ ਨੂੰ ਮਿਲੇ ਹਨ, ਇੱਕ ਤਿਹਾਈ ਦਾਅਵੇ ਸਿਟੀ ਆਫ਼ ਸੇਲਜ਼ ਤੋਂ ਆਉਂਦੇ ਹਨ। ਕੈਂਟਰਬਰੀ ਅਤੇ ਵਾਈਕਾਟੋ ਕ੍ਰਮਵਾਰ ਵਾਹਨ ਚੋਰੀ ਦੇ 17% ਅਤੇ 12% ਦੇ ਨਾਲ ਦੂਜੇ ਅਤੇ ਤੀਜੇ ਨੰਬਰ ‘ਤੇ ਹਨ। ਡਾਟਾ ਦਰਸਾਉਂਦਾ ਹੈ ਕਿ ਚੋਰੀ ਦੇ ਮਾਮਲੇ ਰਾਤ 10 ਵਜੇ ਤੋਂ ਸਵੇਰੇ 5 ਵਜੇ ਦੇ ਵਿਚਕਾਰ ਜਿਆਦਾ ਸਾਹਮਣੇ ਆਉਂਦੇ ਹਨ।
New Zealand’s top 10 most stolen cars
Toyota Aqua (=)
Nissan Tiida (+1)
Toyota Corolla (+5)
Mazda Demio (-2)
Mazda Atenza (-1)
Toyota Mark X (-1)
Toyota Vitz (-1)
Subaru Impreza (+1)
Subaru Legacy (-2)
Toyota Hilux (+1)