ਅਕਸਰ ਕਿਹਾ ਜਾਂਦਾ ਹੈ ਕਿ “ਦਿਲ ਹੋਣਾ ਚਾਹੀਦਾ ਜਵਾਨ ਉਮਰਾਂ ‘ਚ ਕੀ ਰੱਖਿਆ” ਅਜਿਹਾ ਹੀ ਸਾਬਿਤ ਕੀਤਾ ਹੈ ਨਿਊਜ਼ੀਲੈਂਡ ਦੇ 88 ਸਾਲਾ ਬਜੁਰਗ ਤੇ ਮਸ਼ਹੂਰ ਕੰਪਨੀ ਬਾਰਫੁੱਟ ਐਂਡ ਥਾਂਪਸਨ ਦੇ ਹੈੱਡ ਗਾਰਥ ਬਾਰਫੁੱਟ ਨੇ। ਦਰਅਸਲ 88 ਸਾਲ ਦੇ ਬਾਬੇ ਨੇ ਇਸ ਉਮਰ ਵਿੱਚ ਅਮਰੀਕਾ ਦੀ ਮਸ਼ਹੂਰ ਨਿਊਯਾਰਕ ਮੈਰਾਥਾਨ ਯਾਨੀ ਕਿ 42 ਕਿਲੋਮੀਟਰ ਦੌੜ 11 ਘੰਟੇ 29 ਮਿੰਟ 49 ਸੈਕਿੰਡ ਵਿੱਚ ਪੂਰੀ ਕੀਤੀ ਹੈ। ਇਸ ਮੈਰਾਥਾਨ ‘ਚ ਭਾਗ ਲੈਣ ਵਾਲੇ ਉਹ ਸਭ ਤੋਂ ਉਮਰਦਰਾਜ਼ ਦੌੜਾਕ ਸਨ। ਹਾਲਾਂਕਿ ਇਸ ਤੋਂ ਪਹਿਲਾਂ 2023 ‘ਚ ਵੀ ਉਨ੍ਹਾਂ ਨੇ ਮੈਰਾਥਾਨ ਪੂਰੀ ਕਰਨ ਦੀ ਕੋਸ਼ਿਸ ਕੀਤੀ ਸੀ ਪਰ ਠੰਢ ਕਾਰਨ ਉਨ੍ਹਾਂ ਨੂੰ ਦੌੜ ਅੱਧ ਵਿਚਾਲੇ ਖਤਮ ਕਰਨੀ ਪਈ ਸੀ।
