ਨਿਊਜ਼ੀਲੈਂਡ ਦੀ ਕੋਵਿਡ-19 ਟ੍ਰੈਫਿਕ ਲਾਈਟ ਪ੍ਰਣਾਲੀ ਨੂੰ ਖਤਮ ਕਰ ਦਿੱਤਾ ਗਿਆ ਹੈ ਅਤੇ ਪਾਬੰਦੀਆਂ ਬੀਤੀ ਰਾਤ 11.59 ਵਜੇ, ਸੋਮਵਾਰ, 12 ਸਤੰਬਰ ਨੂੰ ਖਤਮ ਹੋ ਗਈਆਂ ਹਨ। ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਬੀਤੇ ਦਿਨ ਸੰਸਦ ਤੋਂ ਇਹ ਐਲਾਨ ਕੀਤਾ ਸੀ। ਹੁਣ ਸਿਹਤ ਸੈਟਿੰਗਾਂ ਨੂੰ ਛੱਡ ਕੇ ਮਾਸਕ ਦੀ ਲੋੜ ਨਹੀਂ ਹੋਵੇਗੀ, ਘਰੇਲੂ ਸੰਪਰਕਾਂ ਨੂੰ ਏਕਾਂਤਵਾਸ ਕਰਨ ਦੀ ਲੋੜ ਨਹੀਂ ਹੋਵੇਗੀ, 26 ਸਤੰਬਰ ਤੋਂ ਵੈਕਸੀਨ ਦੇ ਆਦੇਸ਼ ਹਟਾ ਦਿੱਤੇ ਜਾਣਗੇ ਅਤੇ ਐਂਟੀ-ਵਾਇਰਲ ਦਵਾਈਆਂ ਤੱਕ ਪਹੁੰਚ ਨੂੰ ਵਧਾਇਆ ਜਾਵੇਗਾ। ਸਿਹਤ ਸੈਟਿੰਗਾਂ ਵਿੱਚ ਡਾਕਟਰ ਕਲੀਨਿਕ, ਫਾਰਮੇਸੀਆਂ, ਹਸਪਤਾਲ ਅਤੇ ਆਰਾਮ ਘਰ ਸ਼ਾਮਿਲ ਹਨ।
