ਨਿਊਜ਼ੀਲੈਂਡ ਦੇ ਟ੍ਰਾਂਸਪੋਰਟ ਮਨਿਸਟਰ ਸੈਮਿਓਨ ਬਰਾਉਨ ਨੇ ਦੇਸ਼ ਵਾਸੀਆਂ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ। ਦਰਅਸਲ ਆਕਲੈਂਡ ‘ਚ ਬੀਤੇ ਦਿਨੀਂ ਇੱਕ ਮੀਟਿੰਗ ਦੌਰਾਨ ਉਨ੍ਹਾਂ ਨੇ ਪੈਟਰੋਲ ਗੱਡੀਆਂ ਲਈ ਵੀ ਯੂਜ਼ਰ ਚਾਰਜ਼ (ਆਰ ਯੂ ਸੀ) ਲਗਾਉਣ ਦੀ ਗੱਲ ਆਖੀ ਹੈ। ਇੱਕ ਰਿਪੋਰਟ ਮੁਤਾਬਿਕ ਯੂਜ਼ਰ ਚਾਰਜ਼ 2027 ਤੱਕ ਇਹ ਪੈਟਰੋਲ ਗੱਡੀਆਂ ‘ਤੇ ਲਾਗੂ ਹੋ ਜਾਵੇਗਾ। ਇਹ ਟੈਕਸ 12 ਫੀਸਦੀ ਦੇ ਕਰੀਬ ਹੋ ਸਕਦਾ ਹੈ ਇਹ ਟੈਕਸ ‘ਰੈਵੇਨਿਊ ਐਕਸ਼ਨ ਪਲਾਨ’ ਤਹਿਤ ਲਾਗੂ ਹੋਵੇਗਾ।
