ਸਟੇਟਸ NZ ਦੇ ਵੱਲੋਂ ਨੌਕਰੀਆਂ ਨੂੰ ਲੈ ਕੇ ਕੁੱਝ ਹੈਰਾਨੀਜਨਕ ਅੰਕੜੇ ਜਾਰੀ ਕੀਤੇ ਗਏ ਹਨ। ਦਰਅਸਲ ਸਟੇਟਸ NZ ਦੇ ਆਂਕੜਿਆਂ ਮੁਤਾਬਿਕ ਦਸੰਬਰ ਵਿੱਚ ਬੇਰੁਜਗਾਰੀ ਦਰ 4 ਫੀਸਦੀ ਤੋਂ ਵੱਧ ਕੇ 4.3 ਫੀਸਦੀ ‘ਤੇ ਪੁੱਜ ਗਈ ਸੀ ਇੰਨ੍ਹਾਂ ਹੀ ਅੰਕੜਿਆਂ ਨੂੰ ਲੈ ਕੇ ਮਾਹਿਰਾਂ ਦੇ ਵੱਲੋਂ ਇੱਕ ਵੱਡੀ ਭਵਿੱਖਬਾਣੀ ਜਾਰੀ ਕੀਤੀ ਗਈ ਹੈ। ਮਾਹਿਰਾਂ ਅਨੁਸਾਰ ਇਹ ਅੰਕੜੇ ਅਣ-ਇਮਪਲਾਇਮੈਂਟ ਦੇ ਸੰਕੇਤ ਹਨ ਜਿਸ ਕਾਰਨ ਪੀਕ ਸੀਜ਼ਨ ਦੌਰਾਨ ਕਰੀਬ 26,000 ਨੌਕਰੀਆਂ ਖਤਮ ਹੋਣਗੀਆਂ। ਅੰਕੜਿਆਂ ਮੁਤਾਬਿਕ ਮੌਜੂਦਾ ਸਮੇਂ ‘ਚ ਵੀ 134,000 ਦੇ ਕਰੀਬ ਨਿਊਜ਼ੀਲੈਂਡ ਵਾਸੀ ਬੇਰੁਜਗਾਰ ਘੁੰਮ ਰਹੇ ਹਨ। ਹਾਲਾਂਕਿ ਇਨ੍ਹਾਂ ‘ਚ 4550 ਖਤਮ ਹੋਏ ਪਬਲਿਕ ਸਰਵਿਸਜ਼ ਦੇ ਰੋਲ ਸ਼ਾਮਿਲ ਨਹੀਂ ਕੀਤੇ ਗਏ ਹਨ।
