ਨਿਊਜ਼ੀਲੈਂਡ ਵਾਸੀਆਂ ਲਈ ਤੇ ਕਬੱਡੀ ਪ੍ਰੇਮੀਆਂ ਲਈ ਇੱਕ ਵੱਡੀ ਖੁਸ਼ਖਬਰੀ ਹੈ। ਦਰਅਸਲ ਆਕਲੈਂਡ ਦੇ ਵਿੱਚ ਪਹਿਲੇ ਵਰਲਡ ਕਬੱਡੀ ਕੱਪ ਦੀ ਸਫਲਤਾ ਤੋਂ ਬਾਅਦ ਇੱਕ ਵਾਰ ਫਿਰ ਕਬੱਡੀ ਦਾ ਮਹਾਂਕੁੰਭ ਕਰਵਾਇਆ ਜਾ ਰਿਹਾ ਹੈ। ਪਿਛਲੀ ਵਾਰ ਦੀ ਤਰਹਾਂ ਇਸ ਵਾਰ ਵੀ ਚੋਟੀ ਦੇ ਖਿਡਾਰੀ ਇਸ ਟੂਰਨਾਮੈਂਟ ਦੀ ਰੌਣਕ ਨੂੰ ਵਧਾਉਣਗੇ। ਦੱਸ ਦਈਏ ਕਿ ਇਹ ਟੂਰਨਾਮੈਂਟ ਆਕਲੈਂਡ ਵਿਖੇ NZ Sikh Sports Complex ਵਿੱਚ 8 ਦਸੰਬਰ ਨੂੰ ਕਰਵਾਇਆ ਜਾਏਗਾ। ਦੱਸ ਦਈਏ ਕਿ ਇਸ ਵਰਲਡ ਕਬੱਡੀ ਕੱਪ ਦੇ ਵਿੱਚ 6 ਦੇਸ਼ਾਂ ਦੀਆਂ ਟੀਮਾਂ ਹਿੱਸਾ ਲੈਣਗੀਆਂ ਅਹਿਮ ਗੱਲ ਹੈ ਕਿ ਇਸ ਵਰਲਡ ਕਬੱਡੀ ਕੱਪ ਦੇ ਵਿੱਚ ਪਾਕਿਸਤਾਨ ਦੀ ਟੀਮ ਵੀ ਹਿੱਸਾ ਲਵੇਗੀ।