ਵੀਜ਼ਿਆਂ ਨੂੰ ਲੈ ਕੇ ਇਮੀਗ੍ਰੇਸ਼ਨ ਨਿਊਜੀਲੈਂਡ ਲਗਾਤਾਰ ਚਰਚਾ ‘ਚ ਰਹੀ ਹੈ। ਪਰ ਹੁਣ ਵੀਜ਼ਿਆਂ ਨੂੰ ਉਡੀਕ ‘ਚ ਬੈਠੇ ਲੋਕਾਂ ਲਈ ਰਾਹਤ ਵਾਲੀ ਖਬਰ ਸਾਹਮਣੇ ਆਈ ਹੈ। ਦਰਅਸਲ ਇਮੀਗ੍ਰੇਸ਼ਨ ਨਿਊਜੀਲੈਂਡ ਨੇ ਵਿਸ਼ੇਸ਼ ਤੌਰ ‘ਤੇ ਇੰਸੀਡੇਂਟ ਮੈਨੇਜਮੈਂਟ ਟੀਮ ਦਾ ਪ੍ਰਬੰਧ ਕੀਤਾ ਹੈ ਜੋ ਬੈਕਲੋਗ ਨੂੰ ਖਤਮ ਕਰੇਗੀ। ਇਸ ਨਾਲ Work ਅਤੇ Visitor ਵੀਜ਼ਾ ਦੀਆਂ ਫਾਈਲਾਂ ਦੀ ਪ੍ਰੋਸੈਸਿੰਗ ‘ਚ ਜੋ ਸਮਾਂ ਲੱਗ ਰਿਹਾ ਹੈ ਉਹ ਵੀ ਖਤਮ ਹੋ ਜਾਵੇਗਾ। ਇਮੀਗ੍ਰੇਸ਼ਨ ਮਨਿਸਟਰ ਮਾਈਕਲ ਵੁੱਡ ਨੇ ਇੱਕ ਬਿਆਨ ‘ਚ ਕਿਹਾ ਕਿ ਇਸ ਟੀਮ ਦੇ ਬਣਨ ਮਗਰੋਂ ਫਾਈਲਾਂ ਦੀ ਪ੍ਰੋਸੈਸਿੰਗ ਵਿੱਚ ਕੁੱਝ ਤੇਜੀ ਆਈ ਹੈ, ਖਾਸਕਰ Work ਅਤੇ Visitor ਵੀਜ਼ੇ ਦੀਆਂ ਫਾਈਲਾਂ ਵਿੱਚ।