ਜੇਕਰ ਨਿਊਜ਼ੀਲੈਂਡ ਦੀ ਗੱਲ ਕਰੀਏ ਤਾਂ ਇੱਥੇ ਵੀ ਭਾਰਤ ਵਾਂਗ ਆਮ ਲੋਕਾਂ ਵੱਲੋਂ ਵੋਟਾਂ ਪਾ ਕੇ ਸਰਕਾਰ ਚੁਣੀ ਜਾਂਦੀ ਹੈ। ਜਿਵੇਂ ਭਾਰਤ ਵਿੱਚ 18 ਸਾਲ ਦੇ ਹਰ ਵਿਅਕਤੀ ਨੂੰ ਵੋਟ ਪਾਉਣ ਦਾ ਅਧਿਕਾਰ ਹੁੰਦਾ ਹੈ ਓਸੇ ਤਰਾਂ ਨਿਊਜ਼ੀਲੈਂਡ ‘ਚ 18 ਸਾਲ ਦੇ ਨਾਗਰਿਕ ਵੋਟ ਪਾ ਸਕਦੇ ਹਨ। ਪਰ ਹੁਣ ਨਿਊਜ਼ੀਲੈਂਡ ਸਰਕਾਰ ਵੋਟ ਪਾਉਣ ਦੀ ਉਮਰ ਸੀਮਾਂ ਦੇ ਵਿੱਚ ਵੱਡਾ ਬਦਲਾਅ ਕਰਨ ‘ਤੇ ਵਿਚਾਰ ਕਰ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਸੀਨੀਅਰ ਮਨਿਸਟਰ ਮਾਈਕਲ ਵੁੱਡ ਨੇ ਇੱਕ ਅਹਿਮ ਬਿਆਨ ਦਿੱਤਾ ਹੈ। ਦਰਅਸਲ ਨਿਊਜੀਲੈਂਡ ਵਿੱਚ ਵੋਟ ਪਾਉਣ ਦੇ ਅਧਿਕਾਰ ਲਈ ਕਾਨੂੰਨੀ ਉਮਰ 16 ਸਾਲ ਕੀਤੀ ਜਾ ਸਕਦੀ ਹੈ। ਮਨਿਸਟਰ ਮਾਈਕਲ ਵੁੱਡ ਨੇ ਇਸ ਸਬੰਧੀ ਦੱਸਿਆ ਕਿ ਉਹ ਇਸ ਮੁੱਦੇ ‘ਤੇ ਜਲਦ ਹੀ ਕਾਰਵਾਈ ਸ਼ੁਰੂ ਕਰਨਗੇ ਤੇ ਇਸ ਨੂੰ ਸਿਰੇ ਚੜਾਉਣ ਲਈ ਉਨ੍ਹਾਂ ਨੂੰ ਨੈਸ਼ਨਲ ਸਰਕਾਰ ਦੀ ਸੁਪੋਰਟ ਦੀ ਵੀ ਜਰੂਰਤ ਪਏਗੀ। ਉਨ੍ਹਾਂ ਇਹ ਵੀ ਕਿਹਾ ਇਸ ਲਈ ਜੇ ਲੋੜ ਪਈ ਤਾਂ ਨਿਊਜੀਲੈਂਡ ਵਾਸੀਆਂ ਤੋਂ ਇਸ ‘ਤੇ ਰਾਏਸ਼ੁਮਾਰੀ ਵੀ ਕਰਵਾਈ ਜਾਏਗੀ।
