ਗੁਜਰਾਤ ਦੇ ਅਹਿਮਦਾਬਾਦ ਦੇ ਰਹਿਣ ਵਾਲੇ 38 ਸਾਲਾ ਜੈਦੀਪ ਨਕਰਾਨੀ ਨੇ ਦੋ ਠੱਗਾਂ ਖਿਲਾਫ 70.90 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਹੈ। ਅਹਿਮਦਾਬਾਦ ਕ੍ਰਾਈਮ ਬ੍ਰਾਂਚ ‘ਚ ਦਰਜ ਕਰਵਾਈ ਸ਼ਿਕਾਇਤ ਮੁਤਾਬਕ ਦੋਸ਼ੀ ਦਰਸ਼ਿਤ ਪਟੇਲ ਅਤੇ ਜੈਮੀਨ ਪਟੇਲ ਨੇ ਸੱਤ ਲੋਕਾਂ ਨੂੰ ਨਿਊਜ਼ੀਲੈਂਡ ਵਰਕ ਪਰਮਿਟ, ਰਿਹਾਇਸ਼ ਅਤੇ ਨੌਕਰੀ ਦਾ ਪ੍ਰਬੰਧ ਕਰਨ ਦਾ ਝਾਂਸਾ ਦੇ ਕੇ ਇਹ ਧੋਖਾਧੜੀ ਕੀਤੀ ਹੈ।
ਜੈਦੀਪ ਨਕਰਾਣੀ ਆਪਣੀ ਪਤਨੀ ਦੇ ਨਾਲ ਅਹਿਮਦਾਬਾਦ ਦੇ ਵਿਜੇ ਸਕੁਏਅਰ ਦੇ ਕੋਲ ‘ਵਿਜਲੀ ਐਂਡ ਅਭਿਵਯਕਤੀ ਕਮਿਊਨੀਕੇਸ਼ਨ ਫਾਰਮ’ ਦੇ ਨਾਮ ‘ਤੇ ਵੀਜ਼ਾ ਕੰਸਲਟੈਂਸੀ ਦਾ ਕੰਮ ਕਰਦਾ ਹੈ, ਇਲਜ਼ਾਮ ਅਨੁਸਾਰ, ਜੈਦੀਪ ਨੇ ਨਵੰਬਰ 2023 ‘ਚ ਨਿਊ ਰਾਨੀਪ, ਅਹਿਮਦਾਬਾਦ ਸਥਿਤ ‘ਮਾਧਵੀਜ਼ ਬ੍ਰਿਟਿਸ਼ ਅਕੈਡਮੀ’ ਬਾਰੇ ਇੰਸਟਾਗ੍ਰਾਮ ‘ਤੇ ਇੱਕ ਇਸ਼ਤਿਹਾਰ ਦੇਖਿਆ ਸੀ। ਇਸ ਦੇ ਮਾਲਕ ਦਰਸ਼ੀਲ ਪਟੇਲ ਅਤੇ ਜੈਮੀਨ ਪਟੇਲ ਸਨ। ਜੈਦੀਪ ਨਕਰਾਨੀ ਨੇ ਦਰਸ਼ੀਲ ਪਟੇਲ ਅਤੇ ਜੈਮੀਨ ਪਟੇਲ ਨਾਲ ਮੁਲਾਕਾਤ ਕੀਤੀ ਸੀ। ਦਰਸ਼ੀਲ ਨੇ ਕਿਹਾ ਸੀ ਕਿ ਉਹ ਨਿਊਜ਼ੀਲੈਂਡ ‘ਚ 17 ਲੱਖ ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਵਰਕ ਪਰਮਿਟ, ਰਿਹਾਇਸ਼ ਅਤੇ ਨੌਕਰੀ ਦੀ ਵਿਵਸਥਾ ਕਰਦੇ ਹਨ, ਜਿਸ ‘ਚ ਫਲਾਈਟ ਦਾ ਖਰਚਾ ਵੱਖਰੇ ਤੌਰ ‘ਤੇ ਚੁੱਕਣਾ ਪੈਂਦਾ ਹੈ। ਭਰੋਸੇ ਨਾਲ, ਜੈਦੀਪ ਨਕਰਾਨੀ ਨੇ ਆਪਣੇ ਸੰਪਰਕਾਂ ਤੁਸ਼ਾਰ, ਵਿਓਮ, ਵਿਸ਼ਵਾ, ਨਰਿੰਦਰ, ਦ੍ਰੋਪਦ, ਵਿਵੇਕ, ਬਲੇਸੀ ਜੋ ਨਿਊਜ਼ੀਲੈਂਡ ਜਾਣਾ ਚਾਹੁੰਦੇ ਸਨ, ਲਈ ਸੌਦਾ ਕਰਵਾ ਲਿਆ।
ਇਸ ਦੇ ਦਰਸ਼ੀਲ ਪਟੇਲ ਅਤੇ ਜੈਮੀਨ ਪਟੇਲ ਨੇ ਇਨ੍ਹਾਂ ਸੱਤ ਲੋਕਾਂ ਤੋਂ 70.90 ਲੱਖ ਰੁਪਏ ਲਏ ਸਨ। ਇਸ ਤੋਂ ਬਾਅਦ ਦੋਵਾਂ ਠੱਗਾਂ ਨੇ ਇਨ੍ਹਾਂ ਸੱਤਾਂ ਨੂੰ ਨਿਊਜ਼ੀਲੈਂਡ ਦੀਆਂ ਟਿਕਟਾਂ ਵੀ ਦਿੱਤੀਆਂ ਪਰ ਕੁਝ ਘੰਟਿਆਂ ਬਾਅਦ ਹੀ ਇਹ ਟਿਕਟਾਂ ਕੈਂਸਲ ਹੋ ਗਈਆਂ ਤਾਂ ਸਾਰਿਆਂ ਨੂੰ ਪਤਾ ਲੱਗਾ ਕਿ ਉਨ੍ਹਾਂ ਨਾਲ ਠੱਗੀ ਹੋ ਰਹੀ ਹੈ ਅਤੇ ਇੰਨਾਂ ਨੇ ਪੈਸੇ ਵਾਪਸ ਮੰਗੇ। ਦੋਵੇਂ ਠੱਗ ਪੈਸੇ ਵਾਪਸ ਕਰਨ ਤੋਂ ਟਾਲਾ ਵੱਟਣ ਲੱਗੇ ਇਸ ਤੋਂ ਬਾਅਦ ਜੈਦੀਪ ਨਾਕਰਾਣੀ ਨੇ 70.90 ਲੱਖ ਰੁਪਏ ਦੀ ਧੋਖਾਧੜੀ ਦੀ ਐਫਆਈਆਰ ਦਰਜ ਕਰਵਾਈ। ਅਹਿਮਦਾਬਾਦ ਕ੍ਰਾਈਮ ਬ੍ਰਾਂਚ ਨੇ ਦਰਸ਼ੀਲ ਪਟੇਲ ਅਤੇ ਜੈਮੀਨ ਪਟੇਲ ਖਿਲਾਫ ਬੀਐੱਨਐੱਸ ਦੀ ਧਾਰਾ 406, 420, 114 ਤਹਿਤ ਸ਼ਿਕਾਇਤ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।