ਸਰਕਾਰ ਨੇ ਘੋਸ਼ਣਾ ਕੀਤੀ ਹੈ ਕਿ ਨਿਊਜ਼ੀਲੈਂਡ Omicron winter spike ਤੋਂ ਪਹਿਲਾਂ orange ਟ੍ਰੈਫਿਕ ਲਾਈਟ ਸੈਟਿੰਗ ਵਿੱਚ ਰਹੇਗਾ। ਦੇਸ਼ 13 ਅਪ੍ਰੈਲ ਰਾਤ 11.59 ਵਜੇ ਤੋਂ orange ਚੇਤਾਵਨੀ ਪੱਧਰ ‘ਤੇ ਹੈ। ਇੱਕ ਬਿਆਨ ਵਿੱਚ, ਕੋਵਿਡ -19 ਪ੍ਰਤੀਕਿਰਿਆ ਮੰਤਰੀ ਕ੍ਰਿਸ ਹਿਪਕਿਨਸ ਨੇ ਕਿਹਾ ਕਿ ਅਗਲੀ ਸਮੀਖਿਆ ਜੂਨ ਦੇ ਅਖੀਰ ਵਿੱਚ ਹੋਵੇਗੀ ਪਰ ਹੁਣ ਲਈ, orange ਸੈਟਿੰਗ ਉਚਿਤ ਹੈ। ਉਨ੍ਹਾਂ ਕਿਹਾ ਕਿ, “ਹਾਲਾਂਕਿ ਰੋਜ਼ਾਨਾ ਕੇਸਾਂ ਦੀ ਗਿਣਤੀ ਰਾਸ਼ਟਰੀ ਪੱਧਰ ‘ਤੇ ਘੱਟ ਗਈ ਹੈ, ਪਰ ਉੱਤਰੀ ਖੇਤਰ ਵਿੱਚ ਫਿਰ ਤੋਂ ਵੱਧਣ ਲੱਗੇ ਹਨ ਅਤੇ ਪਿਛਲੇ ਮਹੀਨੇ ਹਸਪਤਾਲ ਵਿੱਚ ਦਾਖਲ ਹੋਣ ਦੀ ਦਰ ਵਿੱਚ ਵੀ ਥੋੜ੍ਹਾ ਵਾਧਾ ਹੋਇਆ ਹੈ।” ਉਨ੍ਹਾਂ ਕਿਹਾ ਕਿ ਮਾਡਲਿੰਗ ਦਰਸਾਉਂਦੀ ਹੈ ਕਿ ਦੂਜੀ ਲਹਿਰ ਦੇ ਦਿਖਾਈ ਦੇਣ ਦੀ ਵੀ ਸੰਭਾਵਨਾ ਹੈ।
