ਚੈਂਪੀਅਨਸ ਟਰਾਫੀ 2025 ਦੀ ਮੇਜ਼ਬਾਨੀ 19 ਫਰਵਰੀ ਤੋਂ ਪਾਕਿਸਤਾਨ ਵਿੱਚ ਹੋਣੀ ਹੈ। ਨਿਊਜ਼ੀਲੈਂਡ ਇਸ ਆਈਸੀਸੀ ਟੂਰਨਾਮੈਂਟ ਲਈ ਟੀਮ ਦਾ ਐਲਾਨ ਕਰਨ ਵਾਲੀ ਪਹਿਲੀ ਟੀਮ ਬਣ ਗਈ ਹੈ। ਉਨ੍ਹਾਂ ਨੇ 15 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ, ਜਿਸ ਦੀ ਕਮਾਨ ਮਿਸ਼ੇਲ ਸੈਂਟਨਰ ਦੇ ਹੱਥ ਹੈ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੂੰ ਟੀਮ ‘ਚ ਜਗ੍ਹਾ ਨਹੀਂ ਮਿਲੀ ਹੈ। ਇੱਕ ਹੋਰ ਖਾਸ ਗੱਲ ਇਹ ਹੈ ਕਿ ਇਸ ਵਿਚ ਅਜਿਹੇ ਤਿੰਨ ਖਿਡਾਰੀ ਵੀ ਸ਼ਾਮਿਲ ਹਨ ਜੋ ਪਹਿਲੀ ਵਾਰ ਸੀਨੀਅਰ ਪੱਧਰ ‘ਤੇ ਆਈਸੀਸੀ ਟੂਰਨਾਮੈਂਟ ਵਿਚ ਖੇਡਦੇ ਹੋਏ ਨਜ਼ਰ ਆਉਣਗੇ। ਇਹ ਤਿੰਨੇ ਖਿਡਾਰੀ ਟੀਮ ਦੇ ਤੇਜ਼ ਗੇਂਦਬਾਜ਼ ਹਨ, ਜਿਨ੍ਹਾਂ ਦੇ ਨਾਂ ਬੇਨ ਸੀਅਰਸ, ਵਿਲੀਅਮ ਓ’ਰੂਰਕੇ ਅਤੇ ਨਾਥਨ ਸਮਿਥ ਹੈ।
2017 ਤੋਂ ਬਾਅਦ ਪਹਿਲੀ ਵਾਰ ਆਈਸੀਸੀ ਚੈਂਪੀਅਨਜ਼ ਟਰਾਫੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਅਜਿਹੇ ‘ਚ ਟੀਮ ਦੇ ਕਪਤਾਨ ਮਿਸ਼ੇਲ ਸੈਂਟਨਰ ਲਈ ਵੀ ਆਈਸੀਸੀ ਦੇ ਕਿਸੇ ਈਵੈਂਟ ‘ਚ ਕਪਤਾਨੀ ਕਰਨ ਦਾ ਇਹ ਪਹਿਲਾ ਮੌਕਾ ਹੋਵੇਗਾ। ਮਤਲਬ ਚੁਣੌਤੀ ਵੱਡੀ ਹੋਵੇਗੀ। ਸੈਂਟਨਰ ਨੂੰ ਹਾਲ ਹੀ ਵਿੱਚ ਨਿਊਜ਼ੀਲੈਂਡ ਦਾ ਵ੍ਹਾਈਟ ਗੇਂਦ ਦਾ ਕਪਤਾਨ ਬਣਾਇਆ ਗਿਆ ਹੈ। ਸੈਂਟਨਰ ਨੂੰ 2017 ਦੀ ਚੈਂਪੀਅਨਸ ਟਰਾਫੀ ਵਿੱਚ ਇੱਕ ਖਿਡਾਰੀ ਦੇ ਰੂਪ ਵਿੱਚ ਖੇਡਦੇ ਦੇਖਿਆ ਗਿਆ ਸੀ।
ਕਪਤਾਨ ਮਿਸ਼ੇਲ ਸੈਂਟਨਰ ਤੋਂ ਇਲਾਵਾ ਕੇਨ ਵਿਲੀਅਮਸਨ ਅਤੇ ਟੌਮ ਲੈਥਮ ਵੀ ਟੀਮ ਵਿੱਚ ਦੋ ਅਜਿਹੇ ਖਿਡਾਰੀ ਹਨ ਜਿਨ੍ਹਾਂ ਨੂੰ ਚੈਂਪੀਅਨਜ਼ ਟਰਾਫੀ ਵਿੱਚ ਖੇਡਣ ਦਾ ਤਜਰਬਾ ਹੈ। ਸੈਂਟਨਰ ਦੀ ਤਰ੍ਹਾਂ ਇਹ ਦੋਵੇਂ 2017 ਦੇ ਐਡੀਸ਼ਨ ‘ਚ ਵੀ ਖੇਡ ਚੁੱਕੇ ਹਨ। ਕੇਨ ਵਿਲੀਅਮਸਨ 2013 ਦੀ ਚੈਂਪੀਅਨਸ ਟਰਾਫੀ ਵੀ ਖੇਡ ਚੁੱਕੇ ਹਨ। ਮਤਲਬ, ਵਿਲੀਅਮਸਨ ਚੈਂਪੀਅਨਜ਼ ਟਰਾਫੀ ਲਈ ਚੁਣੀ ਗਈ ਟੀਮ ਦਾ ਸਭ ਤੋਂ ਤਜਰਬੇਕਾਰ ਖਿਡਾਰੀ ਹੈ।
ਟੀਮ ਦੀ ਗੱਲ ਕਰੀਏ ਤਾਂ ਬੱਲੇਬਾਜ਼ੀ ‘ਚ ਟਾਪ ਆਰਡਰ ‘ਚ ਰਚਿਨ ਰਵਿੰਦਰਾ, ਡੇਵੋਨ ਕੋਨਵੇ, ਵਿਲ ਯੰਗ ਵਰਗੇ ਬੱਲੇਬਾਜ਼ ਹਨ। ਜਿਸ ਨੂੰ ਡੈਰਿਲ ਮਿਸ਼ੇਲ ਅਤੇ ਮਾਰਕ ਚੈਪਮੈਨ ਮੱਧ ਕ੍ਰਮ ਵਿੱਚ ਆਪਣੀ ਪਾਵਰ ਹਿਟਿੰਗ ਨਾਲ ਸਮਰਥਨ ਕਰਦੇ ਨਜ਼ਰ ਆਉਣਗੇ। ਜਦਕਿ ਗੇਂਦਬਾਜ਼ੀ ‘ਚ ਮੈਟ ਹੈਨਰੀ ਅਤੇ ਲਾਕੀ ਫਰਗੂਸਨ ਮੁੱਖ ਤੌਰ ‘ਤੇ ਤੇਜ਼ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਨਿਭਾਉਂਦੇ ਨਜ਼ਰ ਆਉਣਗੇ। ਸਪਿਨ ਵਿਭਾਗ ਨੂੰ ਸੰਭਾਲਣ ਲਈ ਆਲਰਾਊਂਡਰ ਕਪਤਾਨ ਮਿਸ਼ੇਲ ਸੈਂਟਨਰ ਮੌਜੂਦ ਹਨ। ਉਨ੍ਹਾਂ ਤੋਂ ਇਲਾਵਾ ਗਲੇਨ ਫਿਲਿਪਸ, ਮਾਈਕਲ ਬ੍ਰੇਸਵੈਲ ਵੀ ਹਨ।