ਪਿਛਲੇ 2 ਦਿਨਾਂ ਤੋਂ ਇੱਕ ਵਿਵਾਦ ਕਾਫ਼ੀ ਜਿਆਦਾ ਚਰਚਾ ਦੇ ਵਿੱਚ ਹੈ। ਦਰਅਸਲ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬੁੱਧਵਾਰ ਦੇਰ ਸ਼ਾਮ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਜਥੇਦਾਰ ਹਰਪ੍ਰੀਤ ਸਿੰਘ ਨੇ ਇਸ ਲਈ ਸਾਬਕਾ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਇਸ ਮਗਰੋਂ ਦੋਵਾਂ ਪਾਸਿਆਂ ਤੋਂ ਕਈ ਬਿਆਨ ਵੀ ਸਾਹਮਣੇ ਆਏ ਹਨ। ਪਰ ਹੁਣ ਨਿਊਜ਼ੀਲੈਂਡ ਸੈਟਰਲ ਸਿੱਖ ਐਸ਼ੋਸ਼ੀਏਸ਼ਨ ਨੇ ਜਥੇਦਾਰ ਸਾਹਿਬਾਨਾਂ ਦੀ ਹਮਾਇਤ ਦਾ ਐਲਾਨ ਕੀਤਾ ਹੈ।
ਇੱਕ ਪੱਤਰ ਜਾਰੀ ਕਰ ਐਸ਼ੋਸ਼ੀਏਸ਼ਨ ਨੇ ਕਿਹਾ ਹੈ ਕਿ, “ਨਿਊਜੀਲੈਂਡ ਦੇ ਗੁਰੂ ਘਰਾਂ ਵਲੋਂ ਬਣਾਈ ਸਾਂਝੀ ਸੰਸਥਾ ਨਿਊਜੀਲੈਂਡ ਸ੍ਰੋਮਣੀ ਸਿੱਖ ਐਸ਼ੋਸੀਏਸ਼ਨ ਵਲੋਂ ਹਾਲ ਹੀ ਵਿੱਚ
ਤਖਤਾਂ ਦੇ ਜਥੇਦਾਰਾਂ ਬਾਰੇ ਚੱਲੇ ਵਿਵਾਦ ਨੂੰ ਅਤੀ ਮੰਦਭਾਗਾ ਦੱਸਦੇ ਹੋਏ ਜਥੇਦਾਰ ਸਾਹਿਬਾਨਾਂ ਦੀ ਹਮਾਇਤ ਦਾ ਐਲਾਨ ਕੀਤਾ ਗਿਆ ਹੈ। ਜਥੇਦਾਰ ਹਰਪ੍ਰੀਤ ਸਿੰਘ ਖਿਲਾਫ ਪਰਿਵਾਰਕ ਅਤੇ ਨਿੱਜੀ ਹਮਲੇ ਬਰਦਾਸ਼ਤ ਕਰਨ ਤੋ ਬਾਹਰ ਹਨ ਅਤੇ ਜਥੇਦਾਰ ਰਘਬੀਰ ਸਿੰਘ ਬਾਰੇ ਸ਼ਬਦਾਵਲੀ ਮੰਦਭਾਗੀ ਹੈ। ਸੰਸਥਾ ਨੇ ਸ੍ਰੋਮਣੀ ਕਮੇਟੀ ਦੇ ਪ੍ਰਧਾਨ, ਮੈਬਰਾਂ ਅਤੇ ਸਮੁੱਚੇ ਅਕਾਲੀ ਦਲ ਦੇ ਪੰਥ ਪ੍ਰਸਤ ਮੈਬਰ ਜੋ ਇਸ ਧਾਰਮਿਕ ਸੰਸਥਾਵਾਂ ਦੀ ਮਾਣ ਮਰਿਆਦਾ ਲਈ ਵਚਨਬੱਧ ਹਨ ਸਭ ਡਟ ਕੇ ਜਥੇਦਾਰਾਂ ਦਾ ਸਾਥ ਦੇਣ ਅਤੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਆਪਣੀਆਂ ਸੇਵਾਵਾਂ ਜਿਉਂ ਦੀ ਤਿਉ ਜਾਰੀ ਰੱਖਣ ਲਈ ਮਨਾਉਣ । ਅਸੀ ਆਪਣੇ ਤੌਰ ਤੇ ਵੀ ਜਥੇਦਾਰ ਸਾਹਿਬ ਨੂੰ ਬੇਨਤੀ ਕਰਦੇ ਹਾਂ ਕੇ ਉਹ ਅਸਤੀਫੇ ਦੇਣ ਦੀ ਬਜਾਏ ਅਸਤੀਫੇ ਲੈਣ ਅਤੇ ਬਿਨਾਂ ਕਿਸੇ ਦਬਾਅ ਦੇ ਪੰਥਕ ਰਵਾਇਤਾਂ ਮੁਤਾਬਿਕ ਫੈਸਲੇ ਲੈਣ ਅਤੇ ਵਿਦੇਸ਼ੀ ਸੰਗਤ ਤੁਹਾਡੇ ਨਾਲ ਹੈ। ਇਸੇ ਦੌਰਾਨ ਦਲਜੀਤ ਸਿੰਘ ਵਲੋ ਜਥੇਦਾਰ ਹਰਪ੍ਰੀਤ ਸਿੰਘ ਨਾਲ ਵੀ ਗੱਲਬਾਤ ਕੀਤੀ ਗਈ ਅਤੇ ਜਥੇਦਾਰ ਸਾਹਿਬ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਨਤੀ ਲਈ 120 ਸੰਗਤਾਂ ਮੈਲਬੌਰਨ ਜਾਂ ਰਹੀਆਂ ਹਨ ਉਸ ਨਾਲ ਅਗਲੇ ਹਫਤੇ ਸ਼ਨਿੱਚਰਵਾਰ ਸ਼ਾਮ 5:40 ਤੇ ਨਿਊਜੀਲੈਡ ਪਹੁੰਚਣਗੇ।”