ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਆਉਂਦੇ ਦਿਨਾਂ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕਰ ਸਕਦੇ ਹਨ। ਦਰਅਸਲ ਆਉਂਦੀ 11 ਅਕਤੂਬਰ ਨੂੰ ਲਾਓ ‘ਚ ਹੋਣ ਵਾਲੀ ਈਸਟ ਏਸ਼ੀਅ ਸਮਿਟ ਵਿੱਚ ਦੋਵਾਂ ਆਗੂਆਂ ਦੀ ਮੁਲਾਕਾਤ ਹੋ ਸਕਦੀ ਹੈ। ਬੀਤੇ ਹਫਤੇ ਹਾਲ ਆਫ ਫੇਮ ਅਵਾਰਡ ਸੈਰਮਨੀ ਦੌਰਾਨ ਪ੍ਰਧਾਨ ਮੰਤਰੀ ਲਕਸਨ ਨੇ ਇਸ ਮਿਲਣੀ ਨੂੰ ਲੈ ਕੇ ਸੰਕੇਤ ਦਿੱਤੇ ਸਨ। ਉਨ੍ਹਾਂ ਇਹ ਵੀ ਸੰਕੇਤ ਦਿੱਤੇ ਸੀ ਕਿ ਆਉਣ ਵਾਲੇ ਸਮੇਂ ‘ਚ ਪ੍ਰਧਾਨ ਮੰਤਰੀ ਲਕਸਨ ਭਾਰਤ ਫੇਰੀ ‘ਤੇ ਵੀ ਜਾ ਸਕਦੇ ਹਨ।
