ਨਿਊਜ਼ੀਲੈਂਡ ਵਿੱਚ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ, ਜਿਸ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿੱਚ ਸਖਤ ਪਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਇਸ ਦੌਰਾਨ ਹੁਣ ਨਿਊਜ਼ੀਲੈਂਡ ਪੋਸਟ ਨੇ ਵੀ ਦੇਸ਼ ਵਾਸੀਆਂ ਨੂੰ ਇੱਕ ਚਿਤਾਵਨੀ ਦਿੱਤੀ ਹੈ। ਨਿਊਜ਼ੀਲੈਂਡ ਪੋਸਟ ਨੇ ਕਿਹਾ ਕਿ ਨਾਗਰਿਕਾਂ ਨੂੰ ਉਨ੍ਹਾਂ ਦੇ ਮੇਲ ਅਤੇ ਪਾਰਸਲ ਪ੍ਰਾਪਤ ਕਰਨ ਵਿੱਚ ਦੇਰੀ ਦੀ ਉਮੀਦ ਕਰਨੀ ਚਾਹੀਦੀ ਹੈ ਕਿਉਂਕਿ ਮੰਗਲਵਾਰ ਦੀ ਰਾਤ ਤੱਕ ਦੇਸ਼ ਦੇ ਬਹੁਤੇ ਹਿੱਸੇ ਵਿੱਚ ਲੈਵਲ 3 ਦੀਆ ਪਬੰਦੀਆਂ ਲਾਗੂ ਹਨ।
ਐਨਜੇਡ ਪੋਸਟ ਦੇ ਮੁੱਖ ਗਾਹਕ ਅਧਿਕਾਰੀ ਬ੍ਰਾਇਨ ਡੌਬਸਨ ਨੇ ਕਿਹਾ ਕਿ ਪੱਧਰ 4 ਵਿੱਚ ਤਬਦੀਲੀ ਦਾ ਮਤਲਬ ਨੈਟਵਰਕ ਦੁਆਰਾ ਜਾਣ ਵਾਲੇ ਪਾਰਸਲ ਵਿੱਚ ਗਿਰਾਵਟ ਹੈ ਪਰ volumes ਵਾਪਿਸ ਆਮ ਵਾਂਗ ਹੋ ਗਈ ਹੈ ਅਤੇ ਇਸ ਲਈ ਉਹ ਲੋਕਾਂ ਨੂੰ ਸਬਰ ਅਤੇ ਧੀਰਜ ਰੱਖਣ ਲਈ ਕਹਿ ਰਹੇ ਹਨ ਕਿਉਂਕਿ ਡਿਲਵਰੀ ਵਿੱਚ ਦੇਰੀ ਹੋ ਸਕਦੀ ਹੈ। ਲੈਵਲ 4 ‘ਤੇ ਪੋਸਟ ਜ਼ਰੂਰੀ ਵਸਤੂਆਂ ਤੱਕ ਸੀਮਤ ਹੈ।