ਨਿਊਜ਼ੀਲੈਂਡ ਦੀ ਆਬਾਦੀ ਨੂੰ ਲੈ ਕੇ ਸਟੇਟਸ ਐਨ ਜੈਡ ਵੱਲੋਂ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਹਨ। ਇਸ ਸਾਲ ਦੇ ਆਂਕੜਿਆਂ ਅਨੁਸਾਰ ਜੂਨ 2024 ਤੱਕ ਨਿਊਜੀਲੈਂਡ ਦੀ ਆਬਾਦੀ ਵਿੱਚ 93,500 (1.8 ਫੀਸਦੀ ) ਦਾ ਵਾਧਾ ਦਰਜ ਕੀਤਾ ਗਿਆ ਹੈ। ਰਿਪੋਰਟ ਅਨੁਸਾਰ ਇਸ ਦੌਰਾਨ 20,300 ਦੀ ਆਬਾਦੀ ਜਨਮ ਦੇ ਤੌਰ ‘ਤੇ ਅਤੇ 73,300 ਨੈੱਟ ਮਾਈਗ੍ਰੇਸ਼ਨ ਕਾਰਨ ਵਧੀ ਹੈ। ਉੱਥੇ ਹੀ ਜੇਕਰ ਕੁੱਲ ਆਬਾਦੀ ਦੀ ਗੱਲ ਕਰੀਏ ਤਾਂ ਇਹ 5,338,500 ਹੈ, ਜਿਸ ਵਿੱਚੋਂ 2,681,700 ਮਰਦ ਅਤੇ 2,656,900 ਮਹਿਲਾਵਾਂ ਹਨ।
