ਅੱਜ ਦੇ ਸਮੇਂ ‘ਚ ਸਾਈਬਰ ਕਰਾਈਮ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ, ਉੱਥੇ ਹੀ ਨਿਊਜ਼ੀਲੈਂਡ ‘ਚ ਸਾਈਬਰ ਕਰਾਈਮ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਸਾਈਬਰ ਕਰਾਈਮ ਦਾ ਹੁਣ ਇੱਕ ਤਾਜ਼ਾ ਮਾਮਲਾ ਵੀ ਸਾਹਮਣੇ ਆਇਆ ਹੈ, ਦਰਅਸਲ ਨਿਊਜੀਲੈਂਡ ਪੁਲਿਸ ਦਾ ਨਾਮ ਵਰਤ ਕੇ ਠੱਗਾਂ ਵੱਲੋਂ ਲੋਕਾਂ ਨੂੰ ਆਪਣੇ ਜਾਲ ‘ਚ ਫਸਾਇਆ ਜਾ ਰਿਹਾ ਹੈ। ਨਿਊਜੀਲੈਂਡ ਪੁਲਿਸ ਵੱਲੋਂ ਸਾਂਝੀ ਕੀਤੀ ਗ ਜਾਣਕਾਰੀ ਦੇ ਅਨੁਸਾਰ ਲੋਕਾਂ ਨੂੰ ਨਿਊਜੀਲੈਂਡ ਪੁਲਿਸ ਦਾ ਨਾਮ ਵਰਤ ਕੇ ਇੱਕ ਈਮੇਲ ਭੇਜੀ ਜਾਂਦੀ ਹੈ। ਇਸ ‘ਚ ਈਮੇਲ Receive ਕਰਨ ਵਾਲੇ ਨੂੰ ਉਸਦੇ ਕੰਪਿਊਟਿਰ ਜਾਂ ਸਿਸਟਮ ‘ਤੇ ਗੈਰ-ਕਾਨੂੰਨੀ ਮਟੀਰੀਅਲ ਮਿਲਣ ਦੀ ਗੱਲ ਆਖਦਿਆਂ ਜਲਦ ਹੀ ਉਸ ਦੇ ਨਾਮ ਦਾ ਵਾਰੰਟ ਜਾਰੀ ਕਰਨ ਦੀ ਗੱਲ ਲਿਖੀ ਹੁੰਦੀ ਹੈ, ਜਿਸ ਤੋਂ ਬਾਅਦ ਜਦੋ ਵਿਅਕਤੀ ਵੱਲੋਂ ਜਵਾਬ ਦਿੱਤਾ ਜਾਂਦਾ ਹੈ ਤਾਂ ਫਿਰ ਸਕੈਮ ਦਾ ਅਗਲਾ ਪੜਾਅ ਸ਼ੁਰੂ ਹੁੰਦਾ ਹੈ।
ਪੁਲਿਸ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਸ ਈਮੇਲ ਦਾ ਰਪਲਾਈ ਨਾ ਕੀਤਾ ਜਾਵੇ। ਜੇ ਕੋਈ ਈਮੇਲ ਐਂਡੀ ਵੀ ਹੈ ਤਾਂ cybercrime@police.govt.nz. ਇਸ ਈਮੇਲ ‘ਤੇ ਸਾਈਬਰ ਕਰਾਈਮ ਬ੍ਰਾਂਚ ਨਾਲ ਸੰਪਰਕ ਕਰ ਜਾਣਕਾਰੀ ਦਿੱਤੀ ਜਾਵੇ।