ਨਿਊਜ਼ੀਲੈਂਡ ਡਿਫੈਂਸ ਫੋਰਸ ਨੇ ਐਤਵਾਰ ਨੂੰ ਇੱਕ ਬਿਆਨ ‘ਚ ਕਿਹਾ ਕਿ ਰਾਇਲ ਨਿਊਜ਼ੀਲੈਂਡ ਨੇਵੀ ਦਾ ਇਕ ਜਹਾਜ਼ ਸਮੋਆ ਦੇ ਨੇੜੇ ਡੁੱਬ ਗਿਆ ਹੈ। ਹਾਲਾਂਕਿ ਰਾਹਤ ਵਾਲੀ ਗੱਲ ਹੈ ਕਿ ਜਹਾਜ਼ ‘ਚ ਸਵਾਰ ਚਾਲਕ ਦਲ ਅਤੇ ਯਾਤਰੀ ਸੁਰੱਖਿਅਤ ਹਨ। ਇਸ ਜਹਾਜ਼ ‘ਚ 75 ਲੋਕ ਸਵਾਰ ਸਨ। ਨਿਊਜ਼ੀਲੈਂਡ ਡਿਫੈਂਸ ਫੋਰਸ ਦੇ ਮੈਰੀਟਾਈਮ ਕੰਪੋਨੈਂਟ ਕਮਾਂਡਰ ਕਮੋਡੋਰ ਸ਼ੇਨ ਅਰਨਡੇਲ ਨੇ ਇੱਕ ਬਿਆਨ ਵਿੱਚ ਕਿਹਾ, ਮਨਾਵਾਨੁਈ, ਸਮੁੰਦਰੀ ਫੌਜ ਦੇ ਮਾਹਰ ਗੋਤਾਖੋਰੀ ਅਤੇ ਹਾਈਡਰੋਗ੍ਰਾਫਿਕ ਜਹਾਜ਼, ਸ਼ਨੀਵਾਰ ਰਾਤ ਨੂੰ ਉਪੋਲੂ ਦੇ ਦੱਖਣੀ ਤੱਟ ਦੇ ਨੇੜੇ ਡੁੱਬਿਆ ਸੀ ਜਦੋਂ ਇਹ ਇੱਕ ਰੀਫ ਸਰਵੇਖਣ ਕਰ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਇਹ $100 ਮਿਲੀਅਨ ਮੁੱਲ ਦਾ ਲੜਾਕੂ ਸ਼ਿੱਪ ਸੀ। ਇੱਕ ਰਿਪੋਰਟ ਅਨੁਸਾਰ ਐਚ ਐਮ ਐਨ ਜੈਡ ਐਸ ਮਾਨਾਵਨੁਈ ਸਮੁੰਦਰੀ ਚੱਟਾਨ ਨਾਲ ਟਕਰਾਉਣ ਕਾਰਨ ਡੁੱਬਿਆ ਹੈ,ਜਿਸ ਤੋਂ ਬਾਅਦ ਸ਼ਿੱਪ ਵਿੱਚ ਪਹਿਲਾਂ ਅੱਗ ਲੱਗੀ ਤੇ ਕਈ ਘੰਟਿਆਂ ਬਾਅਦ ਸ਼ਿੱਪ ਟੇਢਾ ਹੋਣ ਤੋਂ ਬਾਅਦ ਪਲਟ ਗਿਆ।
![New Zealand Navy ship sinks off Samoa](https://www.sadeaalaradio.co.nz/wp-content/uploads/2024/10/WhatsApp-Image-2024-10-08-at-1.48.34-PM.jpeg)