[gtranslate]

ਇੰਗਲੈਂਡ ਖਿਲਾਫ ਟੈਸਟ ਸੀਰੀਜ਼ ਲਈ ਨਿਊਜ਼ੀਲੈਂਡ ਦੀ ਟੀਮ ਦਾ ਐਲਾਨ, ਇਨ੍ਹਾਂ ਖਿਡਾਰੀਆਂ ਨੂੰ ਮਿਲੀ ਜਗ੍ਹਾ

new zealand name 20 player squad

ਇੰਗਲੈਂਡ ਦੇ ਖਿਲਾਫ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਲਈ ਨਿਊਜ਼ੀਲੈਂਡ ਦੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਕਪਤਾਨ ਕੇਨ ਵਿਲੀਅਮਸਨ ਦੀ ਟੀਮ ਵਿੱਚ ਵਾਪਸੀ ਹੋਈ ਹੈ। ਵਿਲੀਅਮਸਨ ਨਵੰਬਰ 2021 ਤੋਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਦੂਰ ਹਨ। ਨਿਊਜ਼ੀਲੈਂਡ ਅਤੇ ਇੰਗਲੈਂਡ ਵਿਚਾਲੇ ਜੂਨ ‘ਚ ਟੈਸਟ ਸੀਰੀਜ਼ ਖੇਡੀ ਜਾਵੇਗੀ। ਚੋਣਕਾਰਾਂ ਨੇ ਟੀਮ ‘ਚ ਕੁੱਝ ਨਵੇਂ ਖਿਡਾਰੀਆਂ ਨੂੰ ਵੀ ਮੌਕਾ ਦਿੱਤਾ ਹੈ। ਇਸ ਸਾਲ ਟੀ-20 ਅਤੇ ਵਨਡੇ ਕ੍ਰਿਕਟ ‘ਚ ਡੈਬਿਊ ਕਰਨ ਵਾਲੇ ਆਲਰਾਊਂਡਰ ਮਾਈਕਲ ਬ੍ਰੇਸਵੇਲ ਨੂੰ ਟੀਮ ‘ਚ ਜਗ੍ਹਾ ਮਿਲੀ ਹੈ। ਵਿਕਟਕੀਪਰ ਕੈਮ ਫਲੈਚਰ, ਤੇਜ਼ ਗੇਂਦਬਾਜ਼ ਬਲੇਅਰ ਟਿਕਨਰ ਅਤੇ ਸਲਾਮੀ ਬੱਲੇਬਾਜ਼ ਹੈਮਿਸ਼ ਰਦਰਫੋਰਡ ਨੂੰ 20 ਮੈਂਬਰੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਸਪਿੰਨਰ ਰਚਿਨ ਰਵਿੰਦਰਾ ਦੀ ਵੀ ਟੀਮ ‘ਚ ਵਾਪਸੀ ਹੋਈ ਹੈ। ਟਿਮ ਸਾਊਥੀ, ਟ੍ਰੇਂਟ ਬੋਲਡ ਅਤੇ ਹੈਨਰੀ ਨਿਕਲਸ ਟੀਮ ‘ਚ ਜਗ੍ਹਾ ਬਣਾਉਣ ‘ਚ ਕਾਮਯਾਬ ਰਹੇ ਹਨ। ਦੋਵਾਂ ਟੀਮਾਂ ਵਿਚਾਲੇ ਟੈਸਟ ਸੀਰੀਜ਼ 2 ਜੂਨ ਤੋਂ ਸ਼ੁਰੂ ਹੋਵੇਗੀ। ਸੀਰੀਜ਼ ਦਾ ਪਹਿਲਾ ਮੈਚ ਇਤਿਹਾਸਕ ਲਾਰਡਸ ਕ੍ਰਿਕਟ ਮੈਦਾਨ ‘ਤੇ ਖੇਡਿਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਕੀਵੀ ਟੀਮ ਨੇ ਪਿਛਲੇ ਸਾਲ ਵੀ ਇੰਗਲੈਂਡ ਦਾ ਦੌਰਾ ਕੀਤਾ ਸੀ। 2 ਮੈਚਾਂ ਦੀ ਟੈਸਟ ਸੀਰੀਜ਼ ‘ਚ 1-0 ਨਾਲ ਜਿੱਤ ਦਰਜ ਕੀਤੀ ਸੀ। ਇੰਗਲੈਂਡ ਨੂੰ ਹਰਾਉਣ ਤੋਂ ਬਾਅਦ ਨਿਊਜ਼ੀਲੈਂਡ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਭਾਰਤ ਨੂੰ ਹਰਾਇਆ ਸੀ। ਡਬਲਯੂਟੀਸੀ ਫਾਈਨਲ ਵਿੱਚ ਕੀਵੀ ਟੀਮ ਦਾ ਹਿੱਸਾ ਰਹੇ 15 ਖਿਡਾਰੀਆਂ ਵਿੱਚੋਂ 13 ਖਿਡਾਰੀਆਂ ਨੂੰ ਇੰਗਲੈਂਡ ਖ਼ਿਲਾਫ਼ ਤਿੰਨ ਮੈਚਾਂ ਦੀ ਟੈਸਟ ਲੜੀ ਲਈ ਟੀਮ ਵਿੱਚ ਥਾਂ ਮਿਲ ਗਈ ਹੈ।

ਟੈਸਟ ਸੀਰੀਜ਼ ਲਈ ਕੀਵੀ ਟੀਮ: ਕੇਨ ਵਿਲੀਅਮਸਨ, ਟੌਮ ਬੈਂਡਲ, ਟ੍ਰੇਂਟ ਬੋਲਟ, ਮਾਈਕਲ ਬ੍ਰੇਸਵੈਲ, ਡੇਵੋਨ ਕੋਨਵੇ, ਡੀ ਗ੍ਰੈਂਡਹੋਮ, ਜੈਕਬ ਡਫੀ, ਕੈਮਰਨ ਫਲੇਚਰ, ਮੈਟ ਹੈਨਰੀ, ਕਾਇਲ ਜੈਮੀਸਨ, ਟੌਮ ਲੈਥਮ, ਡੇਰਿਲ ਮਿਸ਼ੇਲ, ਹੈਨਰੀ ਨਿਕੋਲਸ, ਇਜਾਜ਼, ਰਾਚਿਨ ਰਾਵਿਨ ਹੈਮਿਸ਼ ਰਦਰਫੋਰਡ, ਟਿਮ ਸਾਊਥੀ, ਬਲੇਅਰ ਟਿੱਕਨਰ, ਨੀਲ ਵੈਗਨਰ ਅਤੇ ਵਿਲ ਯੰਗ।

Likes:
0 0
Views:
259
Article Categories:
Sports

Leave a Reply

Your email address will not be published. Required fields are marked *