ਨਿਊਜ਼ੀਲੈਂਡ ਵਾਸੀਆਂ ਦੇ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਨਵੇਂ ਮਹੀਨੇ ਦੀ ਸ਼ੁਰੂਆਤ ਦੇ ਨਾਲ ਨਾਲ ਦੇਸ਼ ‘ਚ ਕਈ ਬਦਲਾਅ ਹੋਏ ਹਨ। ਇਹਨਾਂ ਬਦਲਾਵਾਂ ਦੇ ਵਿੱਚ ਇੱਕ ਖੁਸ਼ਖਬਰੀ ਇਹ ਹੈ ਕਿ ਸਰਕਾਰ ਵੱਲੋਂ ਅੱਜ ਤੋਂ ਯਾਨੀ ਕਿ 1 ਅਪ੍ਰੈਲ ਤੋਂ ਮਿਨੀਮਮ ਵੇਜ਼ ਵਿੱਚ ਵਾਧੇ ਦਾ ਤੋਹਫ਼ਾ ਦਿੱਤਾ ਜਾ ਰਿਹਾ ਹੈ, ਪਹਿਲਾਂ ਦੇ $23.15 ਤੋਂ ਵੱਧ ਕੇ ਇਹ ਹੁਣ $23.50 ਹੋਣ ਜਾ ਰਿਹਾ ਹੈ। ਸਟਾਰਟਿੰਗ ਆਊਟ ਵੇਜ਼ ਵੀ $18.52 ਤੋਂ ਵੱਧਕੇ $18.80 ਹੋਣ ਜਾ ਰਹੀ ਹੈ। ਹਾਲਾਂਕਿ ਮਾਹਿਰਾਂ ਮੁਤਾਬਿਕ ਇਹ 35 ਸੈਂਟ ਦਾ ਵਾਧਾ ਬੀਤੇ ਇੱਕ ਦਹਾਕੇ ਵਿੱਚ ਸਭ ਤੋਂ ਘੱਟ ਵਾਧਾ ਮੰਨਿਆ ਜਾ ਰਿਹਾ ਹੈ। ਇਸਦੇ ਨਾਲ ਕੰਜਿਊਮਰ ਪ੍ਰਾਈਸ ਇੰਡੈਕਸ ਦੇ ਤਹਿਤ ਸਰਕਾਰ ਤੋਂ ਮਿਲਣ ਵਾਲੇ ਭੱਤੇ ਜਾ ਹੋਰ ਪੈਮੇਂਟਸ ਵਿੱਚ ਵੀ 2% ਦਾ ਵਾਧਾ ਆਮ ਨਿਊਜੀਲੈਂਡ ਵਾਸੀਆਂ ਨੂੰ ਮਿਲੇਗਾ।
