[gtranslate]

ਨਿਊਜ਼ੀਲੈਂਡ ਵਾਸੀਆਂ ਲਈ ਮਾਣ ਵਾਲੀ ਗੱਲ, ਦੇਸ਼ ਦੇ ਬਣੇ ਏਅਰਕਰਾਫਟ ਨੇ ਪਹਿਲੀ ਵਾਰ ਹਾਸਿਲ ਕੀਤੀ ਸੁਪਰਸੋਨਿਕ ਸਪੀਡ

New Zealand-made aircraft achieves

ਨਿਊਜ਼ੀਲੈਂਡ ਦੇ ਬਣੇ ਏਅਰਕਰਾਫਟ ਨਾਲ ਜੁੜੀ ਇੱਕ ਵੱਡੀ ਅਤੇ ਦੇਸ਼ ਵਾਸੀਆਂ ਦਾ ਮਾਣ ਵਧਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਨਿਊਜ਼ੀਲੈਂਡ ਦੇ ਬਣੇ ਏਅਰਕਰਾਫਟ ਨੇ ਪਹਿਲੀ ਵਾਰ ਸੁਪਰਸੋਨਿਕ ਸਪੀਡ ਹਾਸਿਲ ਕੀਤੀ ਹੈ। ਮਲਟੀਨੈਸ਼ਨਲ ਕੰਪਨੀ ਡਾਨ ਏਰੋਸਪੇਸ ਦੇ ਬਣੇ ਏਅਰਕਰਾਫਟ ਐਨ ਕੇ-2 ਉਰੋਰਾ ਨੇ 1356.28 ਕਿਲੋਮੀਟਰ ਪ੍ਰਤੀ ਘੰਟਾ ਦੀ ਤੂਫਾਨੀ ਰਫਤਾਰ ਹਾਸਿਲ ਕੀਤੀ ਹੈ, ਏਅਰਕਰਾਫਟ ਦਾ ਟੈਸਟ ਮਾਉਂਟ ਕੁੱਕ ਦੇ ਏਰੋਕੀ ਬੇਸ ‘ਤੇ ਕੀਤਾ ਗਿਆ ਹੈ ਤੇ ਇਸ ਏਅਰਕਰਾਫਟ ਨੂੰ 82,500 ਫੁੱਟ ਦੀ ਉਚਾਈ ‘ਤੇ ਉਡਾਇਆ ਗਿਆ ਸੀ, ਜੋ ਕਿ ਕੋਨਕੋਰਡ ਜਹਾਜ ਤੋਂ ਬਾਅਦ ਪਹਿਲੀ ਵਾਰ ਅਜਿਹਾ ਹੋਇਆ ਹੈ। ਇਸ ਦੌਰਾਨ ਇਸ ਏਅਰਕਰਾਫਟ ਨੇ ਅਮਰੀਕਾ ਦੇ ਐਫ 15 ‘ਸਟਰੀਕ ਈਗਲ’ ਜਹਾਜ਼ ਨੂੰ ਪਿੱਛੇ ਛੱਡ 113 ਸੈਕਿੰਡ ‘ਚ ਗਰਾਉਂਡ ਤੋਂ 20 ਕਿਲੋਮੀਟਰ ਦੀ ਉਚਾਈ ਹਾਸਿਲ ਕਰਨ ਦਾ ਰਿਕਾਰਡ ਵੀ ਬਣਾਇਆ ਹੈ।

Leave a Reply

Your email address will not be published. Required fields are marked *