ਇਮੀਗ੍ਰੇਸ਼ਨ ਨਿਊਜੀਲੈਂਡ ਦੇ ਵੱਲੋਂ 2 ਵੱਡੇ ਬਦਲਾਅ ਕੀਤੇ ਗਏ ਹਨ, ਜਿਨ੍ਹਾਂ ਦਾ ਸਿੱਧਾ ਅਸਰ ਲੋਕਾਂ ਉੱਪਰ ਪਏਗਾ। ਦਰਅਸਲ ਜੇਕਰ ਤੁਸੀ ਆਪਣਾ ਮੌਜੂਦਾ ਵੈਧ ਵੀਜ਼ਾ ਨਵੇਂ ਪਾਸਪੋਰਟ ‘ਤੇ ਟ੍ਰਾਂਸਫਰ ਕਰਵਾਉਣਾ ਹੈ ਤਾਂ ਹੁਣ ਤੁਹਾਡਾ ਕਾਫੀ ਸਮਾਂ ਬਚੇਗਾ। ਦਰਅਸਲ ਇਮੀਗ੍ਰੇਸ਼ਨ ਨਿਊਜੀਲੈਂਡ ਨੇ ਆਪਣੀ ਵੈੱਬਸਾਈਟ ‘ਤੇ ਇਸ ਸਬੰਧੀ ਨਵੇਂ ਔਨਲਾਈਨ ਫਾਰਮ ਜਾਰੀ ਕੀਤੇ ਹਨ। ਇਮੀਗ੍ਰੇਸ਼ਨ ਨੇ ਨਵੇਂ ਪਾਸਪੋਰਟ ‘ਤੇ ਵੀਜ਼ਾ ਟਰਾਂਸਫਰ ਕਰਨ, ਅਤੇ ਪੇਰੈਂਟ ਰੈਜ਼ੀਡੈਂਟ ਵੀਜ਼ਾ ਲਈ ਅਪਲਾਈ ਕਰਨ ਵਿੱਚ ਦਿਲਚਸਪੀ ਜ਼ਾਹਿਰ ਕਰਨ ਵਾਲਿਆਂ ਲਈ 2 ਨਵੇਂ ਔਨਲਾਈਨ ਫਾਰਮ ਲਾਂਚ ਕੀਤੇ ਗਏ ਹਨ।
ਵੀਜ਼ਾ ਟ੍ਰਾਂਸਫਰ ਲਈ ਔਨਲਾਈਨ ਅਪਲਾਈ ਕਰਨ ਦਾ ਮਤਲਬ ਹੈ ਕਿ ਜੇਕਰ ਤੁਸੀਂ ਨਿਊਜ਼ੀਲੈਂਡ ਤੋਂ ਬਾਹਰ ਹੋ ਤਾਂ ਤੁਹਾਨੂੰ ਹੁਣ ਆਪਣੇ ਨਜ਼ਦੀਕੀ VAC ‘ਤੇ ਨਹੀਂ ਜਾਣਾ ਪਵੇਗਾ ਜਾਂ VAC ਸੇਵਾ ਫੀਸਾਂ ਦਾ ਭੁਗਤਾਨ ਨਹੀਂ ਕਰਨਾ ਪਵੇਗਾ। ਤੁਸੀਂ ਔਨਲਾਈਨ ਭੁਗਤਾਨ ਕਰ ਸਕਦੇ ਹੋ (ਜੇ ਲੋੜ ਹੋਵੇ) ਅਤੇ ਤੁਹਾਡੀ ਅਰਜ਼ੀ ਸਫਲਤਾਪੂਰਵਕ ਜਮ੍ਹਾਂ ਹੋਣ ‘ਤੇ ਇੱਕ ਈਮੇਲ ਪੁਸ਼ਟੀ ਪ੍ਰਾਪਤ ਕਰੋਗੇ। ਜੇ ਤੁਸੀਂ ਈਵੀਸਾ ਜਾਂ ਪੁਸ਼ਟੀ ਪੱਤਰ ਲਈ ਬੇਨਤੀ ਕਰਦੇ ਹੋ ਤਾਂ ਤੁਹਾਨੂੰ ਕੋਈ ਫੀਸ ਅਦਾ ਕਰਨ ਦੀ ਲੋੜ ਨਹੀਂ ਹੈ। ਉੱਥੇ ਹੀ ਜੋ ਪ੍ਰਵਾਸੀ ਆਪਣੇ ਮਾਪਿਆਂ ਨੂੰ ਨਿਊਜੀਲੈਂਡ ਪੱਕੇ ਤੌਰ ‘ਤੇ ਬੁਲਾਉਣਾ ਚਾਹੁੰਦੇ ਹਨ, ਉਨ੍ਹਾਂ ਲਈ ਨਵਾਂ ਔਨਲਾਈਨ ਐਕਸਪ੍ਰੈਸ਼ਨ ਆਫ ਇਨਟਰਸਟ (ਈ ਓ ਆਈ) ਫਾਰਮ ਵੀ ਔਨਲਾਈਨ ਜਾਰੀ ਕੀਤਾ ਗਿਆ ਹੈ।