ਹੈਮਿਲਟਨ ਗੁਰੂ ਘਰ ਚ ਵਾਪਿਰੀ ਘਟਨਾ ਲਈ ਮੁਆਫੀ ਮੰਗਣ ਲਈ ਅੱਜ ਸੀਨੀਅਰ ਇੰਮੀਗਰੇਸ਼ਨ ਅਧਿਕਾਰੀ ਮਾਤਾ ਸਾਹਿਬ ਕੌਰ ਗੁਰੂ ਘਰ ਚ ਪਹੁੰਚੇ। ਲੰਬਾ ਸਮਾਂ ਚੱਲੀ ਗੱਲਬਾਤ ‘ਚ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਪ੍ਰੋਟੋਕਾਲ ਦੀ ਜਾਣਕਾਰੀ ਲਈ ਅਤੇ ਵਾਅਦਾ ਕੀਤਾ ਕੇ ਦੁਬਾਰਾ ਕਦੇ ਅਜਿਹੀ ਘਟਨਾਂ ਨਹੀ ਵਾਪਰੇਗੀ। ਦੱਸ ਦਈਏ ਇਮਪਲਾਏਮੈਟ ਕੇਸ ਦੇ ਚੱਕਰ ਚ ਪਿਛਲੇ ਸੋਮਵਾਰ ਇੰਮੀਗਰੇਸ਼ਨ ਅਧਿਕਾਰੀ ਬੂਟਾਂ ਸਮੇਤ ਅੰਦਰ ਦਾਖਿਲ ਹੋਏ ਸੀ ਅਤੇ ਬਿਨਾਂ ਸਿਰ ਢਕੇ ਸੁਖਆਸਨ ਰੂਮ ਚ ਦਾਖਿਲ ਹੋਏ ਸਨ। ਐਕਸ਼ਨ ਲੈਦੇ ਨਿਊਜੀਲੈਡ ਸਿੱਖ ਸੈਟਰਲ ਐਸੋਸੀਏਸ਼ਨ ਨੇ ਤੁਰੰਤ ਇਹ ਮਾਮਲਾ ਇੰਮੀਗਰੇਸ਼ਨ, ਮੰਤਰੀ ਅਤੇ ਪ੍ਰਧਾਨ ਮੰਤਰੀ ਦੇ ਨੋਟਿਸ ਚ ਲਿਆਦਾ ਸੀ ਜਿਸ ਤੇ ਇੰਮੀਗਰੇਸ਼ਨ ਨੇ ਤੁਰੰਤ ਬਿਨਾਂ ਸ਼ਰਤ ਮੁਆਫੀ ਮੰਗ ਲਈ ਸੀ ਪਰ ਸੰਸਥਾ ਨੇ ਅਧਿਕਾਰੀਆਂ ਨੂੰ ਉਸੇ ਗੁਰੂ ਘਰ ‘ਚ ਪਹੁੰਚ ਕੇ ਮੁਆਫੀ ਮੰਗਣ ਲਈ ਕਿਹਾ ਸੀ।
ਅੱਜ ਵੈਲਿੰਗਟਨ ਅਤੇ ਔਕਲੈਡ ਤੋ ਸੀਨੀਅਰ ਅਧਿਕਾਰੀ ਪਹੁੰਚੇ ਅਤੇ ਦੁਬਾਰਾ ਇਸ ਗਲਤੀ ਤੇ ਮੁਆਫੀ ਮੰਗਦੇ ਕਿਹਾ ਕੇ ਉਹ ਕਮੇਟੀ, ਲੋਕਲ ਅਤੇ ਦੇਸ਼ ‘ਚ ਵਸਣ ਵਾਲੇ ਸਾਰੇ ਸਿੱਖ ਭਾਈਚਾਰੇ ਕੋਲੋ ਮੁਆਫੀ ਮੰਗਦੇ ਹਨ ਅੱਗੇ ਤੋ ਉਹਨਾਂ ਦੀ ਏਜੰਸੀ ਅਧਿਕਾਰੀਆਂ ਨੂੰ ਪੂਰੀ ਟਰੇਨਿੰਗ ਦਵੇਗੀ ਤਾਂ ਕੇ ਅਜਿਹੀ ਗਲਤੀ ਦੁਬਾਰਾ ਨਾਂ ਹੋਵੇ। ਸੈਟਰਲ ਸਿੱਖ ਐਸ਼ੋਸੀਏਸ਼ਨ ਵਲੋ ਪ੍ਰਧਾਨ ਦਲਜੀਤ ਸਿੰਘ ਅਤੇ ਸੈਕਟਰੀ ਕਰਮਜੀਤ ਸਿੰਘ ਨੇ ਮੀਟਿੰਗ ਆਰਗੇਨਾਈਜ ਕੀਤੀ ਅਤੇ ਬਾਕੀ ਮੈਂਬਰ ਵੀ ਇਸ ਮੀਟਿੰਗ ‘ਚ ਸ਼ਾਮਿਲ ਹੋਏ ਸਨ। ਮਾਤਾ ਸਾਹਿਬ ਕੌਰ ਗੁਰੂ ਦੀ ਸਮੁੱਚੀ ਮੈਨੇਜਮੈਟ ਨੇ ਫੈਸਲੇ ਤੇ ਤਸੱਲੀ ਪ੍ਰਗਟਾਉਦੇ ਪ੍ਰਧਾਨ ਹਰਜੀਤ ਸਿੰਘ ਅਤੇ ਸੈਕਟਰੀ ਚਰਨਜੀਤ ਸਿੰਘ ਢਿਲੋ ਨੇ ਕਿਹਾ ਇਹ ਘਟਨਾ ਮੰਦ ਭਾਗੀ ਸੀ ਪਰ ਅੱਜ ਦੀ ਮੀਟਿੰਗ ਚ ਏਜੰਸੀ ਵਲੋ ਲਏ ਫੈਸਲੇ ਨਾਲ ਅੱਗੇ ਤੋ ਕਿਤੇ ਦੁਬਾਰਾ ਘਟਨਾ ਨਹੀ ਹੋਵੇਗੀ । ਅੱਜ ਸੀਨੀਅਰ ਅਧਿਕਾਰੀਆਂ ਨੇ ਗੁਰੂ ਘਰ ਦਾ ਜਾਇਜਾ ਲਿਆ ਜਿੱਥੇ ਉਹਨਾਂ ਦੀ ਏਜੰਸੀ ਦੇ ਅਧਿਕਾਰੀ ਵੜੇ ਸਨ ਅਤੇ ਪੂਰੀ ਸ਼ਰਧਾ ਨਾਲ ਜੋੜੇ ਉਤਾਰ ਕੇ, ਸਿਰ ਢੱਕ ਕੇ, ਹੱਥ ਧੋਅ ਕੇ ਨਤਮਸਤਕ ਹੋਏ। ਇਸ ਦੌਰਾਨ ਗੁਰੂ ਘਰ ਦੀ ਸਾਰੀ ਮੈਨੇਜਮੈਟ ਮੌਜੂਦ ਸੀ ਅਤੇ ਫੈਸਲੇ ਨਾਲ ਤਸੱਲੀ ਪ੍ਰਗਟ ਕੀਤੀ । ਉੱਥੇ ਹੀ ਮਾਤਾ ਸਾਹਿਬ ਕੌਰ ਗੁਰੂ ਘਰ ਦੀ ਮੈਨੇਜਮੈਟ ਨੇ ਕਿਹਾ ਕੇ ਇੱਕਠੇ ਹੋ ਕੇ ਚੱਲਣ ਨਾਲ ਹੀ ਇਹ ਫੈਸਲੇ ਸਾਡੇ ਹੱਕ ਚ ਹੋਣਗੇ ਅਤੇ ਅਸੀ ਹਰ ਕਦਮ ਤੇ ਨਾਲ ਹਾਂ।