ਨਿਊਜ਼ੀਲੈਂਡ ‘ਚ ਬੀਤੇ ਕੁੱਝ ਸਾਲਾਂ ਦੌਰਾਨ ਲੁੱਟ ਤੇ ਚੋਰੀ ਦੇ ਮਾਮਲਿਆਂ ‘ਚ ਵੱਡਾ ਵਾਧਾ ਹੋਇਆ ਹੈ। ਇੰਨਾਂ ਚੋਰੀਆਂ ਨੇ ਆਮ ਲੋਕਾਂ ਸਣੇ ਪ੍ਰਸ਼ਾਸਨ ਦੀ ਵੀ ਨੀਂਦ ਉਡਾਈ ਹੋਈ ਹੈ। ਜੇਕਰ ਪਿਛਲੇ 4 ਸਾਲ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਇਸ ਦੌਰਾਨ ਦੇਸ਼ ‘ਚ ਕੁੱਲ 182,379 ਘਰੇਲੂ ਚੋਰੀ ਤੇ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਵਾਪਰੀਆਂ ਹਨ ਯਾਨੀ ਕਿ ਹਰ 12 ਮਿੰਟ ਬਾਅਦ ਇੱਕ ਚੋਰੀ ਜਾਂ ਲੁੱਟਖੋਹ ਦੀ ਘਟਨਾ ਦੇਸ਼ ‘ਚ ਵਾਪਰੀ ਹੈ। ਇੱਥੇ ਇੱਕ ਹੈਰਾਨ ਕਰਨ ਵਾਲੀ ਗੱਲ ਇਹ ਵੀ ਹੈ ਕਿ ਦੇਸ਼ ‘ਚ 25 ਫੀਸਦੀ ਅਜਿਹੇ ਉਪਨਗਰ ਜਾਂ ਕਮਿਊਨਿਟੀਆਂ ਵੀ ਹਨ, ਜਿੱਥੇ ਇੱਕ ਵੀ ਚੋਰੀ ਜਾਂ ਲੁੱਟ ਦੀ ਵਾਰਦਾਤ ਨਹੀਂ ਵਾਪਰੀ ਜਦਕਿ 10 ਫੀਸਦੀ ਅਜਿਹੇ ਉਪਨਗਰ ਹਨ, ਜਿੱਥੇ 10 ਜਾਂ ਉਸਤੋਂ ਵੀ ਜਿਆਦਾ ਦੀ ਔਸਤ ਨਾਲ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ। ਇਹ ਅੰਕੜੇ ਐਨ ਜੈਡ ਹੈਰਲਡ ਵੱਲੋਂ ਸਾਂਝੇ ਕੀਤੇ ਗਏ ਹਨ। ਰਿਪੋਰਟ ਮੁਤਾਬਿਕ ਟਾਕਾਨਿਨੀ ਸਾਊਥ ‘ਚ ਸਭ ਤੋਂ ਵੱਧ ਘਟਨਾਵਾਂ ਵਾਪਰੀਆਂ ਨੇ ਜਿੱਥੇ ਘਰਾਂ ਬਾਹਰ ਪਏ ਬੂਟ ਜਾਂ ਜੁੱਤੀਆਂ ਵੀ ਚੋਰਾਂ ਨੇ ਨਹੀਂ ਛੱਡੀਆਂ।
![new zealand has become a](https://www.sadeaalaradio.co.nz/wp-content/uploads/2024/07/WhatsApp-Image-2024-07-25-at-9.23.25-AM-950x534.jpeg)