ਨਿਊਜ਼ੀਲੈਂਡ ਸਰਕਾਰ ਵੱਲੋਂ ਜਲਦ ਹੀ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਜਿਸ ਦਾ ਸਿੱਧਾ ਅਸਰ ਵੀ ਆਮ ਲੋਕਾਂ ‘ਤੇ ਹੋਵੇਗਾ। ਦਰਅਸਲ ਸਰਕਾਰ ਜਲਦ ਹੀ ਸਕੂਲਾਂ ਨਜਦੀਕ ਰਫਤਾਰ ਘਟਾਉਣ ਦਾ ਐਲਾਨ ਕਰ ਸਕਦੀ ਹੈ। ਰਿਪੋਰਟਾਂ ਅਨੁਸਾਰ ਸਰਕਾਰ ਸਕੂਲਾਂ ਨੇੜੇ ਰਫਤਾਰ ਘਟਾਉਣ ਦੇ ਫੈਸਲੇ ਦੀ ਥਾਂ ਵੇਰੀਅਬਲ ਸਪੀਡ ਵਰਤੇਗੀ ਜਿਸ ਦਾ ਮਤਲਬ ਹੈ ਕਿ ਸਕੂਲਾਂ ਵਿੱਚ ਛੁੱਟੀ ਜਾਂ ਸਕੂਲ ਲੱਗਣ ਮੌਕੇ ਰਫਤਾਰ ਸੀਮਾ ਘੱਟੋ-ਘੱਟ ਕਰ ਦਿੱਤੀ ਜਾਏਗੀ ਜਦਕਿ ਅੱਗੇ-ਪਿੱਛੇ ਰਫਤਾਰ ਸੀਮਾ ਸਧਾਰਨ ਰਹੇਗੀ। ਟ੍ਰਾਂਸਪੋਰਟ ਮਨਿਸਟਰ ਸੈਮਿਓਨ ਬਰਾਊਨ ਨੇ ਦੱਸਿਆ ਕਿ ਨਾ ਸਿਰਫ ਇਸ ਨਾਲ ਸਕੂਲ ਦੇ ਨਜਦੀਕੀ ਇਲਾਕੇ ਸੁੱਰਖਿਅਤ ਰਹਿਣਗੇ, ਬਲਕਿ ਆਮ ਕਾਰ ਚਾਲਕਾਂ ਦਾ ਸਮਾਂ ਵੀ ਬਚੇਗਾ
