ਰਾਸ਼ਟਰਮੰਡਲ ਖੇਡਾਂ ਦੀ ਸ਼ੁਰੂਆਤ ਹੋ ਚੁੱਕੀ ਹੈ, ਇਸ ਦੌਰਾਨ ਖੇਡਾਂ ਦੇ ਪਹਿਲੇ ਦਿਨ ਹੀ ਨਿਊਜ਼ੀਲੈਂਡ ਦੇ ਖਿਡਾਰੀਆਂ ਨੇ ਵੀ ਬੱਲੇ-ਬੱਲੇ ਕਰਵਾ ਦਿੱਤੀ ਹੈ। ਨਿਊਜ਼ੀਲੈਂਡ ਦੀ ਟੀਮ ਰਾਸ਼ਟਰਮੰਡਲ ਖੇਡਾਂ ਦੇ ਸ਼ੁਰੂਆਤੀ ਦਿਨ ਦੀ ਸਫਲ ਸ਼ੁਰੂਆਤ ਤੋਂ ਬਾਅਦ ਮੈਡਲ ਟੇਬਲ ‘ਤੇ ਦੂਜੇ ਸਥਾਨ ‘ਤੇ ਹੈ, ਜਦਕਿ ਪਹਿਲੇ ‘ਤੇ ਆਸਟ੍ਰੇਲੀਆ ਹੈ। ਇੰਗਲੈਂਡ ਤੀਜੇ, ਕੈਨੇਡਾ ਚੌਥੇ ਅਤੇ ਸਕਾਟਲੈਂਡ ਪੰਜਵੇਂ ਸਥਾਨ ‘ਤੇ ਹੈ। ਨਿਊਜ਼ੀਲੈਂਡ ਦੇ ਖਿਡਾਰੀਆਂ ਨੇ ਪਹਿਲੇ ਦਿਨ 7 ਮੈਡਲ ਹਾਸਿਲ ਕੀਤੇ ਨੇ ਜਦਕਿ ਗੋਲਡ ਮੈਡਲ ਜਿੱਤਣ ਦੇ ਮਾਮਲੇ ‘ਚ ਕੀਵੀ ਐਥਲੀਟ ਦੂਜੇ ਨੰਬਰ ‘ਤੇ ਹਨ। ਕੀਵੀ ਐਥਲੀਟਾਂ ਨੇ 3 ਗੋਲਡ, 3 ਸਿਲਵਰ ਤੇ 1 ਬ੍ਰੋਂਜ ਮੈਡਲ ਜਿੱਤਿਆ ਹੈ।
