ਜਿੱਥੇ ਲੱਗਭਗ ਪਿਛਲੇ 8 ਮਹੀਨਿਆਂ ਤੋਂ ਭਾਰਤ ਵਿੱਚ ਕਿਸਾਨਾਂ ਵੱਲੋ ਅੰਦੋਲਨ ਚਲਾਇਆ ਜਾ ਰਿਹਾ ਹੈ, ਓਸੇ ਹੀ ਤਰਜ ‘ਤੇ ਹੁਣ ਨਿਊਜੀਲੈਂਡ ਵਿੱਚ ਵੀ ਕਿਸਾਨਾਂ ਵੱਲੋ ਇੱਕ ਕਿਸਾਨ ਰੈਲੀ ਕੱਢਣ ਦਾ ਐਲਾਨ ਕੀਤਾ ਗਿਆ ਹੈ। ਜਿਵੇਂ ਭਾਰਤ ਵਿੱਚ ਕਿਸਾਨਾਂ ਦੇ ਵੱਲੋ ਉਥੋਂ ਦੀ ਕੇਂਦਰ ਸਰਕਾਰ ਵੱਲੋ ਪਾਸ ਕੀਤੇ ਗਏ ਨਵੇਂ ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਓਸੇ ਤਰਾਂ ਨਿਊਜੀਲੈਂਡ ਦੇ ਕਿਸਾਨ ਵੀ ਨਿਊਜੀਲੈਂਡ ਸਰਕਾਰ ਵੱਲੋ ਲਾਗੂ ਕੀਤੇ ਜਾਂ ਰਹੇ ਟੈਕਸ ਦੇ ਖਿਲਾਫ ਸੜਕਾਂ ‘ਤੇ ਉੱਤਰਣ ਜਾਂ ਰਹੇ ਹਨ। ਜਾਣਕਰੀ ਲਈ ਦੱਸ ਦੇਈਏ ਕਿ ਪਿੱਛਲੇ ਮਹੀਨੇ ਨਿਊਜੀਲੈਂਡ ਸਰਕਾਰ ‘ute tax’ ਲਗਾਉਣ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ, ਜਿਸ ਕਾਰਨ ਕਿਸਾਨਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ।
ਨਿਊਜੀਲੈਂਡ ਸਰਕਾਰ ਨੇ ਦੇਸ਼ ਵਿੱਚ ਇਲੈਕਟ੍ਰਿਕ ਗੱਡੀਆਂ ਖ੍ਰੀਦਣ ਦਾ ਰੁਝਾਣ ਵਧਾਉਣ ਲਈ ਕਾਰਾਂ ‘ਤੇ ਹਜਾਰਾਂ ਡਾਲਰਾਂ ਦੀ ਛੋਟ ਦੇਣ ਦਾ ਐਲਾਨ ਕੀਤਾ ਸੀ। ਜਿਸ ਕਾਰਨ ਘਾਟੇ ਨੂੰ ਪੂਰਾ ਕਰਨ ਲਈ ‘ute tax’ ਲਗਾਇਆ ਜਾਣਾ ਹੈ। ਪਰ ਹੁਣ ਕਿਸਾਨਾਂ ਵੱਲੋ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਆਪਣਾ ਰੋਸ ਜਤਾਉਣ ਲਈ 16 ਜੁਲਾਈ ਨੂੰ ਸੜਕਾਂ ‘ਤੇ ਇੱਕ ਟ੍ਰੈਕਟਰ ਰੋਸ ਰੈਲੀ ਕੱਢਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਹਜਾਰਾਂ ਕਿਸਾਨਾਂ ਦੇ ਇਸ ਰੈਲੀ ਵਿੱਚ ਸ਼ਾਮਿਲ ਹੋਣ ਦਾ ਖਦਸਾ ਹੈ। ਇਹ ਰੈਲੀ ਗਰਾਉਂਡਸਵੈੱਲ ਫਾਰਮਿੰਗ ਗਰੁੱਪ ਨੇ ਸੱਦੀ ਹੈ।