ਨਿਊਜ਼ੀਲੈਂਡ ਆ ਕੇ ਰਹਿਣ ਅਤੇ ਕੰਮਕਾਰ ਕਰਨ ਦਾ ਸੁਪਨਾ ਦੇਖਣ ਵਾਲੇ ਪ੍ਰਵਾਸੀ ਕਰਮਚਾਰੀਆਂ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਐਕਰੀਡੇਟਡ ਇਮਪਲਾਇਰ ਵੀਜਾ ਸ਼੍ਰੇਣੀ ‘ਚ ਕੁੱਝ ਅਹਿਮ ਬਦਲਾਅ ਹੋ ਗਏ ਹਨ। ਜਿਸ ਦਾ ਮਤਲਬ ਹੈ ਕਿ ਇਮਪਲਾਇਰ ਲਈ ਪ੍ਰਵਾਸੀ ਕਰਮਚਾਰੀਆਂ ਨੂੰ NZ ਬੁਲਾਉਣਾ ਸੁਖਾਲਾ ਕਰਨਾ ਹੈ। ਅਹਿਮ ਗੱਲ ਹੈ ਕਿ ਇੰਨ੍ਹਾਂ ਨਵੇਂ ਬਦਲਾਵਾਂ ਦੇ ਚਲਦਿਆਂ ਕਰਮਚਾਰੀਆਂ ਦੀ ਘਾਟ ਦਾ ਸਾਹਮਣਾ ਕਰ ਰਹੇ ਕਾਰੋਬਾਰੀਆਂ ਨੂੰ ਵੱਡੀ ਰਾਹਤ ਮਿਲੇਗੀ ਤੇ ਕਾਰੋਬਾਰੀ ਆਸਾਨੀ ਨਾਲ ਤੇ ਘੱਟ ਸਮੇਂ ‘ਚ ਪ੍ਰਵਾਸੀ ਕਰਮਚਾਰੀ ਨੂੰ ਨਿਊਜੀਲੈਂਡ ਬੁਲਾ ਸਕਣਗੇ। ਨਿਯਮਾਂ ਦੀ ਜਾਣਕਾਰੀ ਦਿੰਦਿਆਂ ਇਮੀਗ੍ਰੇਸ਼ਨ ਮਨਿਸਟਰ ਐਰੀਕਾ ਸਟੇਨਫੋਰਡ ਨੇ ਦੱਸਿਆ ਕਿ ਇਨ੍ਹਾਂ ਬਦਲਾਵਾਂ ਸਦਕਾ ਇਹ ਸੁਨਿਸ਼ਚਿਤ ਹੋ ਸਕੇਗਾ ਕਿ ਨੌਕਰੀ ਲਈ ਪਹਿਲ ਨਿਊਜ਼ੀਲੈਂਡ ਦੇ ਨਾਗਰਿਕ ਨੂੰ ਦਿੱਤੀ ਗਈ ਹੈ ਤੇ ਲੋੜੀਂਦਾ ਕਰਮਚਾਰੀ ਨਾ ਮਿਲਣ ‘ਤੇ ਹੀ ਪ੍ਰਵਾਸੀ ਕਰਮਚਾਰੀ ਨੂੰ ਨੌਕਰੀ ਦੀ ਪੇਸ਼ਕਸ਼ ਹੋਈ ਹੈ।
