ਨਿਊਜ਼ੀਲੈਂਡ ਇਸ ਸਮੇਂ ਮਹਿੰਗਾਈ ਦੀ ਮਾਰ ਝੱਲ ਰਹੇ ਹਨ। ਪਰ ਇਸੇ ਵਿਚਕਾਰ ਦੇਸ਼ ਵਾਸੀਆਂ ਲਈ ਇੱਕ ਹੋਰ ਝਟਕੇ ਵਾਲੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਨਿਊਜ਼ੀਲੈਂਡ ਦਾ ਡਾਲਰ ਇਸ ਸਮੇਂ ਬੀਤੇ 2 ਸਾਲਾਂ ਦੇ ਆਪਣੇ ਸਭ ਤੋਂ ਲੋਅ ‘ਤੇ ਟਰੇਡ ਕਰ ਰਿਹਾ ਹੈ, ਜੇਕਰ ਇਸਦੇ ਅਸਰ ਦੀ ਗੱਲ ਕਰੀਏ ਤਾਂ ਇਸਦਾ ਮਤਲਬ ਹੈ ਕਿ ਇਮਪੋਰਟ ਹੋਣ ਵਾਲੀਆਂ ਚੀਜਾਂ ਦੇ ਭਾਅ ਵਧਣੇ ਤੈਅ ਹਨ। ਇਸੇ ਦੌਰਾਨ ਏਏ ਫਿਊਲ ਪ੍ਰਾਈਸ ਦੇ ਬੁਲਾਰੇ ਟੇਰੀ ਕੋਲੀਨਜ਼ ਅਨੁਸਾਰ ਪੈਟਰੋਲ ਦੀਆਂ ਕੀਮਤਾਂ ‘ਚ ਵੀ ਵੱਡਾ ਵਾਧਾ ਹੋ ਸਕਦਾ ਹੈ। ਜਿਸ ਕਾਰਨ ਆਮ ਲੋਕਾਂ ਦੇ ਬਜਟ ‘ਤੇ ਵੀ ਅਸਰ ਪਏਗਾ।
