ਜਿੱਥੇ ਕਿ ਰੋਜ਼ਾਨਾ ਹੀ ਵੱਡੀ ਗਿਣਤੀ ਵਿੱਚ ਸੰਗਤਾਂ ਨਿਊਜ਼ੀਲੈਂਡ ਦੇ ਵੱਖੋ-ਵੱਖ ਗੁਰੂਘਰਾਂ ‘ਚ ਨਤਮਸਤਕ ਹੋਣ ਪਹੁੰਚਦੀਆਂ ਹਨ । ਉੱਥੇ ਹੀ ਨਵੇਂ ਸਾਲ 2025 ਦੇ ਆਗਾਜ਼ ਦੇ ਲਈ ਵੀ ਸੰਗਤਾਂ ਵੱਡੀ ਗਿਣਤੀ ਵਿੱਚ ਵੱਖੋ-ਵੱਖ ਗੁਰੂਘਰਾਂ ‘ਚ ਨਤਮਸਤਕ ਹੋਣ ਪਹੁੰਚੀਆਂ। ਇਸ ਮੌਕੇ ਦੂਰ-ਦੁਰਾਡੇ ਤੋਂ ਸੰਗਤਾਂ ਗੁਰੂਘਰਾਂ ਵਿਖੇ ਨਤਮਸਤਕ ਹੋਣ ਪਹੁੰਚੀਆਂ । ਉੱਥੇ ਹੀ ਇਸ ਦੌਰਾਨ 31 ਦਸੰਬਰ 2024 ਸ਼ਾਮ ਦੇ ਦੀਵਾਨ ਦੀਆਂ ਕੁੱਝ ਤਸਵੀਰਾਂ ਆਈਆਂ ਹਨ। ਇੰਨਾਂ ਤਸਵੀਰਾਂ ‘ਚ ਸੰਗਤ ਦਾ ਵੱਡਾ ਇਕੱਠ ਨਜ਼ਰ ਆ ਰਿਹਾ ਹੈ।