ਪਬਲਿਕ ਸਰਵਿਸ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਇੱਕ ਵੱਡੇ ਪੁਨਰਗਠਨ ਦੇ ਹਿੱਸੇ ਵੱਜੋਂ ਨਿਊਜ਼ੀਲੈਂਡ ਡਿਫੈਂਸ ਫੋਰਸ ਦੀਆਂ ਸੈਂਕੜੇ ਨੌਕਰੀਆਂ ਘਟਾਈਆਂ ਜਾਣ ਵਾਲੀਆਂ ਹਨ। ਯੂਨੀਅਨ ਨੇ ਕਿਹਾ ਕਿ NZDF ਸਟਾਫ ਨੂੰ ਅੱਜ ਸਿਵਲੀਅਨ ਵਰਕਫੋਰਸ ਵਿੱਚ ਤਬਦੀਲੀਆਂ ਦੀਆਂ ਯੋਜਨਾਵਾਂ ਬਾਰੇ ਦੱਸਿਆ ਗਿਆ ਸੀ ਜਿਸਦੇ ਨਤੀਜੇ ਵਜੋਂ 374 ਨੌਕਰੀਆਂ ਦੀ ਕਟੌਤੀ ਹੋਈ ਹੈ। ਇਹ ਫੈਸਲਾ ਪਿਛਲੇ ਸਾਲ 145 ਸਿਵਲੀਅਨ ਕਰਮਚਾਰੀਆਂ ਦੇ redundancy ਲੈਣ ਤੋਂ ਬਾਅਦ ਆਇਆ ਹੈ। ਜਿਸ ਸਮੇਂ NZDF ਨੇ ਚਿਤਾਵਨੀ ਦਿੱਤੀ ਸੀ ਕਿ ਹੋਰ ਕਟੌਤੀਆਂ ਦੀ ਸੰਭਾਵਨਾ ਹੈ। ਟਿੱਪਣੀ ਲਈ NZDF ਨਾਲ ਸੰਪਰਕ ਕੀਤਾ ਗਿਆ ਹੈ। ਰੱਖਿਆ ਮੰਤਰੀ ਜੂਡਿਥ ਕੋਲਿਨਜ਼ ਦੇ ਦਫ਼ਤਰ ਨੇ ਕਿਹਾ ਕਿ ਇਹ NZDF ਲਈ ਇੱਕ ਕਾਰਜਸ਼ੀਲ ਮਾਮਲਾ ਹੈ।
