ਨਿਊਜ਼ੀਲੈਂਡ ਨੇ ਵਿਸ਼ਵ ਕੱਪ 2023 ਦੇ 16ਵੇਂ ਮੈਚ ਵਿੱਚ ਅਫਗਾਨਿਸਤਾਨ ਨੂੰ 149 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ਵਿੱਚ ਲਗਾਤਾਰ ਚੌਥੀ ਜਿੱਤ ਹਾਸਿਲ ਕੀਤੀ ਹੈ। ਮੈਚ ‘ਚ ਪਹਿਲਾਂ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਅਤੇ ਫਿਰ ਗੇਂਦਬਾਜ਼ੀ ਵਿਭਾਗ ਨੇ ਤਬਾਹੀ ਮਚਾ ਦਿੱਤੀ ਅਤੇ ਬੰਗਲਾਦੇਸ਼ ਨੂੰ 139 ਦੌੜਾਂ ‘ਤੇ ਢੇਰ ਕਰ ਦਿੱਤਾ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਕੀਵੀ ਟੀਮ ਨੇ 50 ਓਵਰਾਂ ‘ਚ 6 ਵਿਕਟਾਂ ‘ਤੇ 288 ਦੌੜਾਂ ਬਣਾਈਆਂ। ਟੀਮ ਲਈ ਗਲੇਨ ਫਿਲਿਪਸ ਨੇ 71 ਦੌੜਾਂ ਅਤੇ ਕਪਤਾਨ ਟਾਮ ਲੈਥਮ ਨੇ 68 ਦੌੜਾਂ ਬਣਾਈਆਂ। ਜਦਕਿ ਗੇਂਦਬਾਜ਼ੀ ‘ਚ ਫਰਗੂਸਨ ਅਤੇ ਸੈਂਟਨਰ ਨੇ 3-3 ਵਿਕਟਾਂ ਹਾਸਿਲ ਕੀਤੀਆਂ।