ਜਿੱਥੇ ਪੂਰਾ ਭਾਰਤ ਇਸ ਸਮੇਂ ਨਵੇਂ ਸਾਲ ਦਾ ਇੰਤਜ਼ਾਰ ਕਰ ਰਿਹਾ ਹੈ। ਬਸ ਕੁੱਝ ਹੀ ਘੰਟਿਆਂ ਵਿੱਚ ਨਵਾਂ ਸਾਲ ਸ਼ੁਰੂ ਹੋਣ ਜਾ ਰਿਹਾ ਹੈ। ਹਰ ਕੋਈ ਆਪਣੀ-ਆਪਣੀ ਯੋਜਨਾ ਅਨੁਸਾਰ ਨਵਾਂ ਸਾਲ ਮਨਾਉਣ ਦੀ ਤਿਆਰੀ ਕਰ ਰਿਹਾ ਹੈ। ਪਰ ਇਸ ਦੌਰਾਨ ਪੂਰੀ ਦੁਨੀਆ ‘ਚ ਸਭ ਤੋਂ ਪਹਿਲਾ ਨਿਊਜ਼ੀਲੈਂਡ ‘ਚ ਨਵੇਂ ਸਾਲ ਦੀ ਸ਼ੁਰੂਆਤ ਹੋਈ ਹੈ। ਇੱਥੇ ਲੋਕਾਂ ਨੇ ਜ਼ੋਰਦਾਰ ਆਤਿਸ਼ਬਾਜ਼ੀ ਨਾਲ 2022 ਨੂੰ ਅਲਵਿਦਾ ਕਹਿ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਨਿਊਜ਼ੀਲੈਂਡ ਵਿੱਚ ਨਵਾਂ ਸਾਲ ਸਭ ਤੋਂ ਪਹਿਲਾਂ ਸ਼ੁਰੂ ਹੁੰਦਾ ਹੈ। ਆਕਲੈਂਡ ਸ਼ਹਿਰ ਵਿੱਚ ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਪਹਿਲੀ ਵਾਰ ਲੋਕਾਂ ਨੇ ਨਵੇਂ ਸਾਲ ਦਾ ਜਸ਼ਨ ਮਨਾਇਆ।
ਨਵੇਂ ਸਾਲ ਦੇ ਜਸ਼ਨ ਦੀਆਂ ਕਈ ਵੀਡੀਓਜ਼ ਵੀ ਸਾਹਮਣੇ ਆਈਆਂ ਹਨ, ਜਿੱਥੇ ਲੋਕ ਖੂਬ ਮਸਤੀ ਕਰਦੇ ਨਜ਼ਰ ਆ ਰਹੇ ਹਨ। ਲੋਕਾਂ ਨੇ ਸ਼ਾਨਦਾਰ ਆਤਿਸ਼ਬਾਜ਼ੀ ਨਾਲ ਨਵੇਂ ਸਾਲ ਦਾ ਸਵਾਗਤ ਕੀਤਾ ਹੈ। ਆਕਲੈਂਡ ਦੇ ਮਸ਼ਹੂਰ ਸਕਾਈ ਟਾਵਰ ਨੂੰ ਹਜ਼ਾਰਾਂ ਲਾਈਟਾਂ ਨਾਲ ਸਜਾਇਆ ਗਿਆ ਸੀ। ਦੱਸ ਦੇਈਏ ਕਿ ਭਾਰਤੀ ਸਮੇਂ ਦੇ ਮੁਕਾਬਲੇ ਆਕਲੈਂਡ ਵਿੱਚ ਇਸ ਸਮੇਂ ਸਵੇਰ ਹੋ ਚੁੱਕੀ ਹੈ। ਇਸੇ ਲਈ ਇੱਥੇ ਪੂਰੀ ਦੁਨੀਆ ਵਿੱਚ ਨਵਾਂ ਸਾਲ ਸਭ ਤੋਂ ਪਹਿਲਾਂ ਮਨਾਇਆ ਜਾਂਦਾ ਹੈ।