ਨਿਊਜ਼ੀਲੈਂਡ ਵਾਸੀਆਂ ਨੇ ਐਤਵਾਰ ਨੂੰ ਫਰਾਂਸ ਨੂੰ ਪਛਾੜਦੇ ਹੋਏ ਇੱਕ ਨਵਾਂ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਦਰਅਸਲ ਈਡਨ ਪਾਰਕ ਰਗਬੀ ਸਟੇਡੀਅਮ ‘ਚ ਇਕੱਠੇ ਹੋਏ 6531 ਲੋਕਾਂ ਨੇ ਮਹਾਨ ਮਾਓਰੀ ਯੁੱਧ ਡਾਂਸ ਪੇਸ਼ ਕਰਨ ਤੋਂ ਬਾਅਦ ਸਭ ਤੋਂ ਵੱਡੇ ਮਾਸ ਹਾਕਾ ਦਾ ਵਿਸ਼ਵ ਰਿਕਾਰਡ ਦੁਬਾਰਾ ਹਾਸਿਲ ਕੀਤਾ ਹੈ। ਯਾਨੀ ਕਿ ਹਜ਼ਾਰਾਂ ਲੋਕਾਂ ਨੇ ਇੱਕਠੇ ਹੋ ਹਾਕਾ ਡਾਂਸ ਕੀਤਾ ਤੇ ਦੁਨੀਆਂ ਦਾ ਸਭ ਤੋਂ ਵੱਡਾ ਹਾਕਾ ਡਾਂਸ ਦਾ ਗਿਨੀਜ਼ ਰਿਕਾਰਡ ਆਪਣੇ ਨਾਮ ਲਿਖਵਾਇਆ ਹੈ। ਇਹ ਵਿਸ਼ਵ ਰਿਕਾਰਡ ਸਤੰਬਰ 2014 ਤੋਂ ਫਰਾਂਸ ਦੇ ਕੋਲ ਸੀ। ਜਦੋਂ ਦੱਖਣ-ਪੱਛਮੀ ਫਰਾਂਸ ਦੇ ਬ੍ਰਾਇਵ-ਲਾ-ਗੈਲਾਰਡੇ ਵਿੱਚ ਇੱਕ ਰਗਬੀ ਮੈਚ ਤੋਂ ਬਾਅਦ 4,028 ਲੋਕਾਂ ਨੇ ਹਾਕਾ ਡਾਂਸ ਕੀਤਾ ਸੀ।
