ਨਿਊਜ਼ੀਲੈਂਡ ਨੇ ਪਹਿਲੇ ਵਨਡੇ ‘ਚ ਪਾਕਿਸਤਾਨ ਨੂੰ ਹਰਾ ਦਿੱਤਾ ਹੈ। ਮੁਹੰਮਦ ਰਿਜ਼ਵਾਨ ਦੀ ਕਪਤਾਨੀ ਵਿੱਚ ਪਾਕਿਸਤਾਨ ਨੂੰ 73 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪਾਕਿਸਤਾਨ ਸਾਹਮਣੇ 345 ਦੌੜਾਂ ਦਾ ਟੀਚਾ ਸੀ ਪਰ ਪੂਰੀ ਟੀਮ 44.1 ਓਵਰਾਂ ‘ਚ 271 ਦੌੜਾਂ ‘ਤੇ ਹੀ ਸਿਮਟ ਗਈ। ਇਸ ਤਰ੍ਹਾਂ ਨਿਊਜ਼ੀਲੈਂਡ ਦੀ ਟੀਮ 3 ਵਨਡੇ ਮੈਚਾਂ ਦੀ ਸੀਰੀਜ਼ ‘ਚ 1-0 ਨਾਲ ਅੱਗੇ ਹੈ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ ਟੀ-20 ਸੀਰੀਜ਼ ‘ਚ 4-1 ਨਾਲ ਹਰਾਇਆ ਸੀ।
