ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਜਾ ਰਹੀ ਹੈ। ਇੰਗਲੈਂਡ ਨੇ ਸੀਰੀਜ਼ ਦੇ ਪਹਿਲੇ ਦੋ ਮੈਚ ਜਿੱਤੇ ਸਨ। ਹੁਣ ਤੀਜਾ ਟੈਸਟ ਖੇਡਿਆ ਜਾਣਾ ਹੈ। ਇਸ ਮੈਚ ਤੋਂ ਪਹਿਲਾਂ ਨਿਊਜ਼ੀਲੈਂਡ ਨੂੰ ਝਟਕਾ ਲੱਗਿਆ ਹੈ। ਟੀਮ ਦੇ ਅਨੁਭਵੀ ਡੇਵੋਨ ਕੋਨਵੇ ਨੂੰ ਕੋਰੋਨਾ ਵਾਇਰਸ ਪੌਜੇਟਿਵ ਪਾਇਆ ਗਿਆ ਹੈ। ਕੋਨਵੇ ਨੂੰ ਪੰਜ ਦਿਨ ਆਈਸੋਲੇਸ਼ਨ ‘ਚ ਰਹਿਣਾ ਹੋਵੇਗਾ। ਕੋਨਵੇ ਦੇ ਨਾਲ ਨਿਊਜ਼ੀਲੈਂਡ ਕ੍ਰਿਕਟ ਟੀਮ ਦਾ ਕੁਝ ਹੋਰ ਸਟਾਫ ਵੀ ਕੋਰੋਨਾ ਪੌਜੇਟਿਵ ਪਾਇਆ ਗਿਆ ਹੈ।
ਨਿਊਜ਼ੀਲੈਂਡ ਕ੍ਰਿਕੇਟ ਨੇ ਇੱਕ ਪ੍ਰੈਸ ਰਿਲੀਜ਼ ਰਾਹੀਂ ਕੋਨਵੇ ਦੇ ਕੋਵਿਡ ਸਕਾਰਾਤਮਕ ਹੋਣ ਦੀ ਖਬਰ ਦਿੱਤੀ ਹੈ। ਇਸ ਵਿੱਚ ਲਿਖਿਆ ਸੀ, ਕੋਨਵੇ ਦੇ ਲੰਡਨ ਪਹੁੰਚਣ ਤੋਂ ਬਾਅਦ ਪੀਸੀਆਰ ਟੈਸਟ ਕੀਤਾ ਗਿਆ ਸੀ। ਇਸ ਵਿੱਚ ਉਹ ਕੋਰੋਨਾ ਸੰਕਰਮਿਤ ਪਾਇਆ ਗਿਆ। ਕੋਨਵੇ ਦੇ ਨਾਲ-ਨਾਲ ਫਿਜ਼ੀਓਜ਼ ਵਿਜੇ ਵੱਲਭ ਅਤੇ ਕ੍ਰਿਸ ਡੋਨਾਲਡਸਨ ਵੀ ਕੋਵਿਡ ਪੌਜੇਟਿਵ ਪਾਏ ਗਏ ਹਨ। ਇਨ੍ਹਾਂ ਸਾਰਿਆਂ ਨੂੰ ਵੱਖਰੇ ਤੌਰ ‘ਤੇ Leeds ਤੱਕ ਲਿਜਾਇਆ ਜਾਵੇਗਾ।
ਵਿਕਟਕੀਪਰ ਬੱਲੇਬਾਜ਼ ਕੋਨਵੇ ਨੇ ਪਿਛਲੇ ਦੋ ਮੈਚਾਂ ਦੀਆਂ ਚਾਰ ਪਾਰੀਆਂ ਵਿੱਚ 114 ਦੌੜਾਂ ਬਣਾਈਆਂ ਹਨ। ਉਹ ਪਹਿਲੇ ਟੈਸਟ ਵਿੱਚ ਸਿਰਫ਼ 3 ਦੌੜਾਂ ਬਣਾ ਕੇ ਆਊਟ ਹੋ ਗਿਆ ਸੀ। ਜਦੋਂਕਿ ਦੂਜੀ ਪਾਰੀ ਵਿੱਚ ਵੀ ਉਹ ਸਿਰਫ਼ 13 ਦੌੜਾਂ ਹੀ ਬਣਾ ਸਕਿਆ। ਇਸ ਤੋਂ ਬਾਅਦ ਉਸ ਨੇ ਦੂਜੇ ਟੈਸਟ ਦੀ ਪਹਿਲੀ ਪਾਰੀ ‘ਚ ਚੰਗਾ ਪ੍ਰਦਰਸ਼ਨ ਕੀਤਾ। ਇਸ ਵਿੱਚ ਕੋਨਵੇ ਨੇ 46 ਦੌੜਾਂ ਬਣਾਈਆਂ। ਜਦਕਿ ਦੂਜੀ ਪਾਰੀ ‘ਚ ਅਰਧ ਸੈਂਕੜਾ ਲਗਾਇਆ। ਕੋਨਵੇ ਨੇ 109 ਗੇਂਦਾਂ ‘ਤੇ 52 ਦੌੜਾਂ ਬਣਾਈਆਂ ਸਨ।