ਨਿਊਜ਼ੀਲੈਂਡ ਨੇ ਭਾਰਤ ਦੌਰੇ ਲਈ ਆਪਣੀ T20 ਟੀਮ ਦਾ ਐਲਾਨ ਕਰ ਦਿੱਤਾ ਹੈ। ਨਿਊਜ਼ੀਲੈਂਡ ਲਈ ਟੀ-20 ਸੀਰੀਜ਼ ਦੀ ਕਪਤਾਨੀ ਮਿਸ਼ੇਲ ਸੈਂਟਨਰ ਕਰਨਗੇ। ਇਸ ਵਾਰ ਟੀਮ ਨੇ ਦੋ ਨਵੇਂ ਖਿਡਾਰੀਆਂ ਨੂੰ ਮੌਕਾ ਦਿੱਤਾ ਹੈ। ਬੇਨ ਲਿਸਟਰ ਅਤੇ ਹੈਨਰੀ ਸ਼ਿਪਲੇ ਪਹਿਲੀ ਵਾਰ ਨਿਊਜ਼ੀਲੈਂਡ ਲਈ ਟੀ-20 ਮੈਚ ਖੇਡਣਗੇ। ਇਨ੍ਹਾਂ ਦੇ ਨਾਲ ਹੀ ਕਈ ਤਜ਼ਰਬੇਕਾਰ ਖਿਡਾਰੀਆਂ ਨੂੰ ਵੀ ਟੀਮ ‘ਚ ਸ਼ਾਮਿਲ ਕੀਤਾ ਗਿਆ ਹੈ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ 27 ਜਨਵਰੀ ਤੋਂ ਸ਼ੁਰੂ ਹੋਵੇਗੀ। ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਵਨਡੇ ਸੀਰੀਜ਼ ਵੀ ਖੇਡੀ ਜਾਵੇਗੀ।
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਟੀ-20 ਸੀਰੀਜ਼ ਦਾ ਪਹਿਲਾ ਮੈਚ 27 ਜਨਵਰੀ ਨੂੰ ਰਾਂਚੀ ‘ਚ ਖੇਡਿਆ ਜਾਵੇਗਾ। ਨਿਊਜ਼ੀਲੈਂਡ ਨੇ ਇਸ ਸੀਰੀਜ਼ ਲਈ ਮਿਸ਼ੇਲ ਸੈਂਟਨਰ ਨੂੰ ਕਪਤਾਨੀ ਸੌਂਪੀ ਹੈ। ਇਸ ਤੋਂ ਪਹਿਲਾਂ ਵਨਡੇ ਸੀਰੀਜ਼ ਲਈ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਨਿਊਜ਼ੀਲੈਂਡ ਨੇ ਬੈਨ ਲਿਸਟਰ ਅਤੇ ਹੈਨਰੀ ਸ਼ਿਪਲੇ ਨੂੰ ਟੀ-20 ਸੀਰੀਜ਼ ਲਈ ਪਹਿਲੀ ਵਾਰ ਮੌਕਾ ਦਿੱਤਾ ਹੈ। ਇਨ੍ਹਾਂ ਦੋਵਾਂ ਖਿਡਾਰੀਆਂ ਨੇ ਘਰੇਲੂ ਮੈਚਾਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ। ਇਸ ਕਾਰਨ ਦੋਵਾਂ ਨੂੰ ਭਾਰਤ ਦੌਰੇ ਲਈ ਟੀਮ ‘ਚ ਸ਼ਾਮਿਲ ਕੀਤਾ ਗਿਆ ਹੈ।
ਭਾਰਤ ਦੇ ਖਿਲਾਫ ਨਿਊਜ਼ੀਲੈਂਡ ਦੀ ਟੀ-20 ਟੀਮ: ਮਿਸ਼ੇਲ ਸੈਂਟਨਰ (ਸੀ), ਫਿਨ ਐਲਨ, ਮਾਈਕਲ ਬ੍ਰੇਸਵੈੱਲ, ਮਾਰਕ ਚੈਪਮੈਨ, ਡੇਨ ਕਲੀਵਰ, ਡੇਵੋਨ ਕੋਨਵੇ, ਜੈਕਬ ਡਫੀ, ਲਾਕੀ ਫਰਗੂਸਨ, ਬੇਨ ਲਿਸਟਰ, ਡੇਰਿਲ ਮਿਸ਼ੇਲ, ਗਲੇਨ ਫਿਲਿਪਸ, ਮਾਈਕਲ ਰਿਪਨ, ਹੈਨਰੀ ਸ਼ਿਪਲੇ, ਈਸ਼ ਸੋਢੀ, ਬਲੇਅਰ ਟਿਕਨਰ।