ਨਿਊਜ਼ੀਲੈਂਡ ਨੇ 2021 ਦੇ ਆਪਣੇ ਪਹਿਲੇ ਅੰਤਰਰਾਸ਼ਟਰੀ ਮੈਚ ਵਿੱਚ ਟੋਂਗਾ ਨੂੰ 102-0 ਨਾਲ ਮਾਤ ਦੇ ਕੇ ਆਪਣੇ ਸੀਜ਼ਨ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਹਾਲਾਂਕਿ ਟੋਂਗਾ ਨੇ ਸਖਤ ਮੁਕਾਬਲੇ ਦੀ ਝਲਕ ਪ੍ਰਦਰਸ਼ਿਤ ਕੀਤੀ ਪਰ ਉਹ ਆਪਣੇ ਵਿਰੋਧੀਆਂ ਨਾਲੋਂ ਅੱਗੇ ਨਿਕਲਣ ਵਿੱਚ ਨਾਕਾਮਯਾਬ ਰਿਹਾ। ਟੋਂਗਾ ਲਈ ਘੱਟ ਤੋਂ ਘੱਟ 20 ਫਰੰਟਲਾਈਨ ਖਿਡਾਰੀਆਂ ਦਾ ਮਿਸ ਹੋਣਾ ਵੀ ਸਪਸ਼ਟ ਤੌਰ ‘ਤੇ ਇੱਕ ਵੱਡਾ ਝੱਟਕਾ ਸੀ, ਜਦਕਿ ਟੋਂਗਾ ਵੱਲੋ 13 debutants ਇਸ ਮੁਕਾਬਲੇ ਵਿੱਚ ਉੱਤਰੇ ਸਨ।
ਇਹ ਜਿੱਤ Pacific Islands nation ਦੇ ਵਿਰੁੱਧ ਸੱਤ ਮੁਕਾਬਲਿਆਂ ਵਿੱਚ ਨਿਊਜ਼ੀਲੈਂਡ ਦੀ ਸਭ ਤੋਂ ਵੱਡੀ ਜਿੱਤ ਦੇ ਬਰਾਬਰ ਹੈ। ਇਹ ਨੌਵੀਂ ਵਾਰ ਹੈ ਜਦੋਂ ਤਿੰਨ ਵਾਰ ਦੀ ਵਿਸ਼ਵ ਚੈਂਪੀਅਨ ਨੇ ਅੰਕਾਂ ਦਾ ਸੈਂਕੜਾ ਲਗਾਇਆ ਹੈ।