ਕੋਰੋਨਾ ਮਹਾਂਮਾਰੀ ਮਗਰੋਂ ਨਿਊਜ਼ੀਲੈਂਡ ਸਰਕਾਰ ਨੇ ਇੱਕ ਵਾਰ ਫਿਰ ਤੋਂ ਦੁਨੀਆ ਭਰ ਦੇ ਲੋਕਾਂ ਲਈ ਆਪਣੇ ਦਰਵਾਜੇ ਖੋਲ੍ਹ ਦਿੱਤੇ ਹਨ। ਉੱਥੇ ਹੀ ਹੁਣ ਨਿਊਜੀਲੈਂਡ ‘ਚ ਦਾਖਿਲ ਹੋਣ ਤੋਂ ਅਸਮਰੱਥ ਰਹੇ ਡਬਲਿਊ ਐਚ ਐਸ ਸ਼੍ਰੇਣੀ ਨਾਲ ਸਬੰਧਿਤ ਵੀਜਾ ਧਾਰਕ ਲਈ ਵੀ ਸਰਕਾਰ ਨੇ ਇੱਕ ਵੱਡਾ ਫੈਸਲਾ ਕੀਤਾ ਹੈ। ਡਬਲਿਊ ਐਚ ਐਸ ਸ਼੍ਰੇਣੀ ਨਾਲ ਸਬੰਧਿਤ ਜਿਨ੍ਹਾਂ ਵੀਜਾ ਧਾਰਕਾਂ ਦੇ ਵੀਜਿਆਂ ਦੀ ਮਿਆਦ ਖਤਮ ਹੋ ਚੁੱਕੀ ਹੈ, ਉਨ੍ਹਾਂ ਨੂੰ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ, ਦਰਅਸਲ ਸਰਕਾਰ ਨੇ ਉਨ੍ਹਾਂ ਦੇ ਡਬਲਿਊ ਐਚ ਐਸ ਵੀਜੇ 3 ਹੋਰ ਮਹੀਨਿਆਂ ਲਈ ਵਧਾ ਦਿੱਤੇ ਹਨ। ਇਸ ਫੈਸਲੇ ਮੁਤਾਬਿਕ ਇਹ ਵੀਜਾ ਧਾਰਕ 31 ਜਨਵਰੀ 2023 ਤੱਕ ਨਿਊਜੀਲੈਂਡ ਵਿੱਚ ਦਾਖਿਲ ਹੋ ਸਕਦੇ ਹਨ ਤੇ ਇੱਥੇ ਆਉਣ ਤੋਂ ਬਾਅਦ ਇਹ ਵੀਜਾ ਧਾਰਕ 12 ਮਹੀਨਿਆਂ ਤੱਕ ਓਪਨ ਰਾਈਟਸ ਤਹਿਤ ਨਿਊਜੀਲੈਂਡ ਵਿੱਚ ਫੁੱਲ ਟਾਈਮ ਕੰਮ ਕਰ ਸਕਣਗੇ। ਇਸ ਤੋਂ ਇਲਾਵਾ ਨਵੇਂ ਵੀਜੇ ਮਲਟੀ ਐਂਟਰੀ ਵਾਲੇ ਵੀਜਾ ਹਨ ਤੇ ਵੀਜ਼ਾ ਧਾਰਕਾਂ ਦੇ ਕੋਲ ਨਿਊਜੀਲੈਂਡ ਕਈ ਵਾਰ ਆਉਣ ਅਤੇ ਜਾਣ ਦਾ ਵੀ ਵਿਕਲਪ ਰਹੇਗਾ।
![new working holiday visas issued](https://www.sadeaalaradio.co.nz/wp-content/uploads/2022/11/0faa314d-17ce-4dae-851d-d6c0ba7ff6e8-950x499.jpeg)