ਹੁਣ ਪੰਜਾਬ ਵਿੱਚ ਨਵੇਂ ਵਾਹਨਾਂ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ (RC) ਲਈ ਲੰਬਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਪੰਜਾਬ ‘ਚ ਜਿਸ ਡੀਲਰ ਤੋਂ ਤੁਸੀਂ ਕਾਰ ਖਰੀਦੋਗੇ, ਹੁਣ ਉੱਥੇ ਹੀ ਗੱਡੀ ਦੀ ਰਜਿਸਟ੍ਰੇਸ਼ਨ ਹੋਵੇਗੀ। ਇਸ ਤੋਂ ਬਾਅਦ ਸਮਾਰਟ ਰਜਿਸਟ੍ਰੇਸ਼ਨ ਸਰਟੀਫਿਕੇਟ (RC) ਦੀ ਹੋਮ ਡਿਲੀਵਰੀ ਹੋਵੇਗੀ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਇਹ ਸਹੂਲਤ ਸ਼ੁਰੂ ਕੀਤੀ ਹੈ। ਇਸ ਨਾਲ ਲੋਕਾਂ ਨੂੰ ਆਰਸੀ ਬਣਵਾਉਣ ਲਈ ਰੀਜਨਲ ਟਰਾਂਸਪੋਰਟ ਅਥਾਰਟੀ (ਆਰਟੀਏ) ਦੇ ਦਬਾਅ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਤੁਸੀਂ ਆਪਣਾ ਮਨਪਸੰਦ ਨੰਬਰ ਵੀ ਚੁਣ ਸਕਦੇ ਹੋ
ਸਰਕਾਰ ਮੁਤਾਬਿਕ ਸਾਰੇ ਡੀਲਰਾਂ ਨੂੰ ਨਵੇਂ ਵਾਹਨਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਦੇ ਅਧਿਕਾਰ ਦਿੱਤੇ ਗਏ ਹਨ। ਕਾਰ ਖਰੀਦਣ ਤੋਂ ਬਾਅਦ ਲੋਕ ਮੌਕੇ ‘ਤੇ ਹੀ ਇਸ ਦਾ ਨੰਬਰ ਵੀ ਚੁਣ ਸਕਦੇ ਹਨ। ਵਾਹਨ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਡੀਲਰ ਪੱਧਰ ‘ਤੇ ਹੀ ਮਨਜ਼ੂਰ ਕੀਤਾ ਜਾਵੇਗਾ। ਇਸ ਦੇ ਨਾਲ ਹੀ, ਡੀਲਰ ਦੁਆਰਾ ਉੱਚ ਸੁਰੱਖਿਆ ਨੰਬਰ ਪਲੇਟ (HSRP) ਦੀ ਪ੍ਰਵਾਨਗੀ ਵੀ ਦਿੱਤੀ ਜਾਵੇਗੀ। ਇਸ ਤੋਂ ਬਾਅਦ ਲੋਕ ਈ ਆਰਸੀ ਨੂੰ ਡਾਊਨਲੋਡ ਕਰਕੇ ਵਰਤ ਸਕਦੇ ਹਨ।
RTA ਦਫ਼ਤਰ ਦੇ ਕੱਟਣੇ ਪੈਦੇ ਸੀ ਚੱਕਰ
ਵਰਤਮਾਨ ਵਿੱਚ, ਰਜਿਸਟ੍ਰੇਸ਼ਨ ਲਈ ਅਰਜ਼ੀ ਡੀਲਰ ਪੱਧਰ ‘ਤੇ ਦਿੱਤੀ ਜਾਂਦੀ ਹੈ, ਪਰ ਫਿਰ ਆਰਸੀ ਲਈ, ਕਦੇ ਕਿਸੇ ਨੂੰ ਆਰਟੀਏ ਦਫ਼ਤਰ ਅਤੇ ਕਦੇ ਡੀਲਰ ਕੋਲ ਜਾਣਾ ਪੈਂਦਾ ਹੈ। ਹੁਣ ਲੋਕ ਈ ਆਰਸੀ ਨੂੰ ਡਾਊਨਲੋਡ ਕਰ ਵਰਤ ਸਕਦੇ ਹਨ। ਇਸ ਤੋਂ ਬਾਅਦ ਤੁਹਾਨੂੰ ਆਰਸੀ ਲਈ ਡੀਲਰ ਜਾਂ ਆਰਟੀਏ ਦਫ਼ਤਰ ਨਹੀਂ ਜਾਣਾ ਪਵੇਗਾ। ਇਹ ਹੋਮ ਡਿਲੀਵਰੀ ਹੋਵੇਗੀ। ਇਸ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟਰਾਂਸਪੋਰਟ ਵਿਭਾਗ ਇਸ ਦੀ ਨਿਗਰਾਨੀ ਵੀ ਕਰੇਗਾ।