ਨੌਕਰੀਪੇਸ਼ਾ ਲੋਕਾਂ ਲਈ ਵੱਡੀ ਖ਼ਬਰ ਹੈ। 1 ਜੁਲਾਈ ਤੋਂ ਨੌਕਰੀ ਨਾਲ ਜੁੜੇ ਨਿਯਮਾਂ ‘ਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਮੋਦੀ ਸਰਕਾਰ ਨੇ ਮੁਲਾਜ਼ਮਾਂ ਅਤੇ ਮਾਲਕਾਂ ਲਈ ਨਵਾਂ ਲੇਬਰ ਕੋਡ ਬਣਾਇਆ ਹੈ, ਜੋ 1 ਜੁਲਾਈ ਤੋਂ ਲਾਗੂ ਹੋ ਸਕਦਾ ਹੈ। ਇਹ ਲੇਬਰ ਕੋਡ ਮੁਲਾਜ਼ਮ ਅਤੇ ਮਾਲਕ ਦੋਵਾਂ ਨੂੰ ਲਾਭ ਪਹੁੰਚਾਉਣਗੇ। ਨਵੇਂ ਲੇਬਰ ਕੋਡ ਤੋਂ ਬਾਅਦ ਮੁਲਾਜ਼ਮਾਂ ਦੀ ਤਨਖਾਹ, ਸਮਾਜਿਕ ਸੁਰੱਖਿਆ ਨਾਲ ਜੁੜੇ ਨਿਯਮਾਂ ‘ਚ ਬਦਲਾਅ ਹੋਵੇਗਾ। ਪੈਨਸ਼ਨ, ਗ੍ਰੈਚੁਟੀ, ਲੇਬਰ ਵੈਲਫ਼ੇਅਰ, ਸਿਹਤ ਅਤੇ ਕੰਮਕਾਜੀ ਹਾਲਤਾਂ ‘ਚ ਬਦਲਾਅ ਹੋਵੇਗਾ। ਨਵੇਂ ਲੇਬਰ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਕੰਮ ਦੇ ਘੰਟੇ, ਵੀਕ ਆਫ਼, ਛੁੱਟੀ ਆਦਿ ਦੇ ਨਿਯਮਾਂ ‘ਚ ਬਦਲਾਅ ਕੀਤੇ ਗਏ ਹਨ। ਹਾਲਾਂਕਿ ਇਹ ਸ਼ੁਰੂਆਤੀ ਅੰਦਾਜ਼ੇ ਹਨ। ਇਸ ਲਈ ਜਦੋਂ ਤੱਕ ਸਰਕਾਰ ਨਿਯਮਾਂ ਨੂੰ ਅਧਿਕਾਰਤ ਤੌਰ ‘ਤੇ ਨੋਟੀਫਾਈ ਨਹੀਂ ਕਰਦੀ। ਉਦੋਂ ਤੱਕ ਕੁਝ ਵੀ ਠੋਸ ਅੰਦਾਜ਼ਾ ਨਹੀਂ ਲਗਾਇਆ ਜਾਣਾ ਚਾਹੀਦਾ ਹੈ।
ਜੇਕਰ ਮੋਦੀ ਸਰਕਾਰ 1 ਜੁਲਾਈ ਨੂੰ ਨਵਾਂ ਲੇਬਰ ਕੋਡ ਲਾਗੂ ਕਰਦੀ ਹੈ ਤਾਂ ਤੁਹਾਡੀ ਤਨਖਾਹ ਦੇ ਢਾਂਚੇ, ਪੀਐਫ ਕੰਟ੍ਰੀਬਿਊਸ਼ਨ, ਕੰਮ ਦੇ ਘੰਟੇ ਅਤੇ ਛੁੱਟੀ ਆਦਿ ਦੇ ਨਿਯਮਾਂ ‘ਚ ਬਦਲਾਅ ਹੋਵੇਗਾ। ਦੱਸ ਦੇਈਏ ਕਿ ਦੇਸ਼ ਦੇ 23 ਸੂਬਿਆਂ ਦੀ ਸਰਕਾਰ ਨੇ ਇਨ੍ਹਾਂ ਕਾਨੂੰਨਾਂ ਦੇ ਡਰਾਫ਼ਟ ਨਿਯਮਾਂ ਨੂੰ ਪਹਿਲਾਂ ਤੋਂ ਪ੍ਰਕਾਸ਼ਿਤ ਕਰ ਦਿੱਤਾ ਹੈ। ਜੇਕਰ ਇਸ ਨੂੰ 1 ਜੁਲਾਈ ਤੋਂ ਲਾਗੂ ਕੀਤਾ ਜਾਂਦਾ ਹੈ ਤਾਂ ਤੁਹਾਡੀ ਟੇਕ ਹੋਮ ਸੈਲਰੀ ਘੱਟ ਜਾਵੇਗੀ ਅਤੇ PF ਯੋਗਦਾਨ ਵਧੇਗਾ। ਉੱਥੇ ਕੰਮ ਦੇ ਘੰਟੇ ਬਦਲ ਸਕਦੇ ਹਨ। ਛੁੱਟੀਆਂ ‘ਚ ਬਦਲਾਅ ਹੋਵੇਗਾ। ਇਸ ਦੇ ਨਾਲ ਹੀ, ਕੇਂਦਰ ਨੇ ਫਰਵਰੀ 2021 ਵਿੱਚ ਇਨ੍ਹਾਂ ਕੋਡਾਂ ਦੇ ਡਰਾਫਟ ਨਿਯਮਾਂ ਨੂੰ ਅੰਤਿਮ ਰੂਪ ਦੇਣ ਦੀ ਪ੍ਰਕਿਰਿਆ ਪੂਰੀ ਕਰ ਲਈ ਹੈ। ਸਰਕਾਰ ਨੇ ਚਾਰ ਲੇਬਰ ਕੋਡ ਨੋਟੀਫਾਈ ਕੀਤੇ ਸਨ। ਕਿਰਤ ਇੱਕ ਸਮਕਾਲੀ ਵਿਸ਼ਾ ਹੈ। ਇਸ ਲਈ ਕੇਂਦਰ ਚਾਹੁੰਦਾ ਹੈ ਕਿ ਰਾਜ ਇਸ ਨੂੰ ਤੁਰੰਤ ਲਾਗੂ ਕਰੇ।
ਤਨਖਾਹ ਘਟੇਗੀ, ਪੀਐਫ ਅਤੇ ਗ੍ਰੈਚੁਟੀ ਵਧੇਗੀ
ਨਵੇਂ ਲੇਬਰ ਕੋਡ ਦੇ ਲਾਗੂ ਹੋਣ ਨਾਲ ਤੁਹਾਡੀ ਟੇਕ ਹੋਮ ਸੈਲਰੀ ਘੱਟ ਜਾਵੇਗੀ। ਇਹ ਲੇਬਰ ਕੋਡ ਤੁਹਾਡੀ ਤਨਖਾਹ ਦੇ ਢਾਂਚੇ ਨੂੰ ਬਦਲ ਦੇਵੇਗਾ। ਨਵੇਂ ਨਿਯਮ ਮੁਤਾਬਕ ਤੁਹਾਡੀ ਬੇਸਿਕ ਸੈਲਰੀ ਤੁਹਾਡੀ ਮਾਸਿਕ ਸੈਲਰੀ ਦਾ ਘੱਟੋ-ਘੱਟ 50 ਫ਼ੀਸਦੀ ਹੋਣੀ ਚਾਹੀਦੀ ਹੈ। ਮਤਲਬ ਨਵੇਂ ਨਿਯਮ ਦੇ ਲਾਗੂ ਹੋਣ ਤੋਂ ਬਾਅਦ ਜੇਕਰ ਤੁਹਾਡੀ ਟੇਕ ਹੋਮ ਸੈਲਰੀ ਘੱਟ ਜਾਂਦੀ ਹੈ ਤਾਂ ਪੀਐਫ ਅਤੇ ਗ੍ਰੈਚੁਟੀ ਵਧੇਗੀ, ਕਿਉਂਕਿ ਇਸ ‘ਚ ਯੋਗਦਾਨ ਵਧੇਗਾ।
4 ਦਿਨ ਕੰਮ, 3 ਦਿਨ ਦੀ ਛੁੱਟੀ
ਨਵੇਂ ਲੇਬਰ ਕੋਡ ਦੇ ਲਾਗੂ ਹੋਣ ਤੋਂ ਬਾਅਦ ਕੰਮ ਦੇ ਘੰਟਿਆਂ ਅਤੇ ਵੀਕ ਆਫ਼ ‘ਚ ਬਦਲਾਅ ਹੋਵੇਗਾ। ਨਵੇਂ ਨਿਯਮ ‘ਚ ਕੰਮ ਦਾ ਸਮਾਂ 12 ਘੰਟੇ ਕਰਨ ਦਾ ਪ੍ਰਸਤਾਵ ਹੈ। ਇਸ ਦੇ ਨਾਲ ਹੀ ਵੀਕ ਆਫ਼ ਨੂੰ 48 ਘੰਟੇ ਤੈਅ ਕਰਨ ਦੀ ਗੱਲ ਕਹੀ ਗਈ ਹੈ। ਮਤਲਬ ਜੇਕਰ ਤੁਸੀਂ ਦਿਨ ‘ਚ 12 ਘੰਟੇ ਕੰਮ ਕਰਦੇ ਹੋ ਤਾਂ 4 ਦਿਨ ਕੰਮ ਕਰਨ ਤੋਂ ਬਾਅਦ ਤੁਹਾਨੂੰ 3 ਦਿਨ ਦੀ ਛੁੱਟੀ ਮਿਲਦੀ ਹੈ।
ਓਵਰਟਾਈਮ ਦੇ ਘੰਟੇ ਵੱਧ ਜਾਣਗੇ
ਨਵੇਂ ਨਿਯਮ ਤਹਿਤ ਓਵਰਟਾਈਮ ਦੇ ਘੰਟੇ 50 ਘੰਟੇ ਤੋਂ ਵਧਾ ਕੇ 125 ਘੰਟੇ ਕਰ ਦਿੱਤੇ ਜਾਣਗੇ। ਮਤਲਬ ਜੇਕਰ ਤੁਸੀਂ ਵੀਕੈਂਡ ‘ਚ ਕੰਮ ਕਰਦੇ ਹੋ ਤਾਂ ਤੁਸੀਂ ਵਾਧੂ ਪੈਸੇ ਕਮਾ ਸਕਦੇ ਹੋ। ਇਸ ਤੋਂ ਇਲਾਵਾ ਨਵੇਂ ਨਿਯਮ ‘ਚ ਮੁਲਾਜ਼ਮ ਨੂੰ ਛੁੱਟੀ ਦੇ ਯੋਗ ਹੋਣ ਲਈ ਹੁਣ 240 ਦਿਨਾਂ ਦੀ ਬਜਾਏ 180 ਦਿਨ ਕੰਮ ਕਰਨਾ ਪਏਗਾ। ਇਸ ਦੇ ਨਾਲ ਹੀ ਨਵੇਂ ਨਿਯਮ ‘ਚ ਵੀ ਮੁਲਾਜ਼ਮਾਂ ਦੀ ਛੁੱਟੀ ਪਹਿਲਾਂ ਵਾਂਗ ਹੀ ਰੱਖੀ ਗਈ ਹੈ। ਇੰਨਾ ਹੀ ਨਹੀਂ ਨਵੇਂ ਲੇਬਰ ਰੂਲ ‘ਚ ਹਰ ਸਾਲ ਦੇ ਅੰਤ ‘ਚ ਛੁੱਟੀਆਂ ਦਾ ਇਨਕੈਸ਼ਮੈਂਟ ਕੀਤਾ ਜਾ ਸਕੇਗਾ। ਨਵਾਂ ਪੇਅ ਕੋਡ ਮੁਲਾਜ਼ਮਾਂ ਨੂੰ ਕੈਰੀਫਾਰਵਰਡ ਲਏ ਜਾਣ ‘ਤੇ 300 ਛੁੱਟੀਆਂ ਤੱਕ ਨਕਦ ਭੁਗਤਾਨ ਕਰਨ ਦੀ ਇਜਾਜ਼ਤ ਦੇਵੇਗਾ।