ਪੂਰੀ ਦੁਨੀਆ ‘ਚ ਕਹਿਰ ਮਚਾਉਣ ਵਾਲੇ ਕੋਰੋਨਾ ਵਾਇਰਸ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਪਹਿਲੀ ਵਾਰ ਨਿਊਜ਼ੀਲੈਂਡ ਵਿੱਚ ਕੋਵਿਡ-19 ਸਬਵੇਰਿਅੰਟ BA.2.86 ਦਾ ਮਾਮਲਾ ਸਾਹਮਣੇ ਆਇਆ ਹੈ। ਇੰਸਟੀਚਿਊਟ ਆਫ਼ ਐਨਵਾਇਰਮੈਂਟਲ ਸਾਇੰਸ ਐਂਡ ਰਿਸਰਚ (ESR) ਨੇ ਸਤੰਬਰ ਦੇ ਸ਼ੁਰੂ ਵਿੱਚ ਲਏ ਗਏ ਗੰਦੇ ਪਾਣੀ ਦੇ ਨਮੂਨਿਆਂ ਵਿੱਚ ਇਸ ਦੇ ਨਿਸ਼ਾਨ ਪਾਏ ਸਨ। ਸਬਵੇਰਿਅੰਟ BA.2.86 ਨੂੰ ਪਿਰੋਲਾ ਵੀ ਕਿਹਾ ਜਾਂਦਾ ਹੈ, ਇਹ ਪਹਿਲੀ ਵਾਰ ਡੈਨਮਾਰਕ ਅਤੇ ਇਜ਼ਰਾਈਲ ਵਿੱਚ ਜੁਲਾਈ ਦੇ ਅਖੀਰ ਵਿੱਚ ਪਾਇਆ ਗਿਆ ਸੀ। ਇਸ ਦੇ ਮਾਮਲੇ ਸਵਿਟਜ਼ਰਲੈਂਡ, ਦੱਖਣੀ ਅਫਰੀਕਾ, ਅਮਰੀਕਾ ਅਤੇ ਯੂ.ਕੇ. ਵਿੱਚ ਵੀ ਸਾਹਮਣੇ ਆਏ ਹਨ। ਹਾਲਾਂਕਿ ਇੱਕ ਰਾਹਤ ਵਾਲੀ ਗੱਲ ਹੈ ਕਿ ਸ਼ੁਰੂਆਤੀ ਸਬੂਤ ਦਿਖਾਉਂਦੇ ਹਨ ਕਿ ਨਿਊਜ਼ੀਲੈਂਡ ਵਿੱਚ ਉਪਲਬਧ ਕੋਵਿਡ-19 ਟੀਕੇ BA.2.86 ਦੇ ਵਿਰੁੱਧ ਪ੍ਰਭਾਵਸ਼ਾਲੀ ਹਨ।