ਤਸਵੀਰ ‘ਚ ਦਿਖਾਈ ਦੇ ਰਹੀ ਇੱਕ ਪ੍ਰੋਵਿੰਸ਼ੀਅਲ ਹਸਪਤਾਲ ਦੇ ਆਕਾਰ ਦੀ ਇੱਕ ਬਿਲਕੁਲ ਨਵੀਂ ਸਰਜੀਕਲ ਇਮਾਰਤ ਤਿਆਰ ਹੋਣ ਤੋਂ ਬਾਅਦ ਵੀ ਖਾਲੀ ਪਈ ਹੈ। ਅਹਿਮ ਗੱਲ ਹੈ ਕਿ ਕੋਈ ਨਵੀਂ ਤਾਰੀਖ ਵੀ ਨਿਰਧਾਰਤ ਨਹੀਂ ਕੀਤੀ ਗਈ ਹੈ ਕਿ ਇਹ ਹਸਪਤਾਲ ਕਦੋ ਖੁਲ੍ਹੇਗਾ। ਚਾਰ ਮੰਜ਼ਿਲਾ, 150 ਬਿਸਤਰਿਆਂ ਵਾਲੇ Tōtara Haumaru ਹਸਪਤਾਲ ਵਿੱਚ ਲਾਈਟਾਂ ਚਾਲੂ ਹਨ ਅਤੇ ਹਸਪਤਾਲ ਦੇ ਬੈੱਡ ਹਨ, ਪਰ ਮਰੀਜ਼ ਆਉਣ ਵਿੱਚ ਕਈ ਮਹੀਨੇ ਲੱਗ ਸਕਦੇ ਹਨ। ਦਰਅਸਲ ਹਸਪਤਾਲ ਕੋਲ ਲੋੜੀਂਦਾ ਸਟਾਫ ਨਹੀਂ ਹੈ ਅਤੇ ਅਗਲੇ ਵਿੱਤੀ ਸਾਲ ਲਈ ਇਸ ਨੂੰ ਚਲਾਉਣ ਲਈ ਅਲਾਟ ਕੀਤੀ ਰਕਮ ਦਾ ਵੀ ਫੈਸਲਾ ਨਹੀਂ ਕੀਤਾ ਗਿਆ।
ਅੱਠ ਓਪਰੇਟਿੰਗ ਥੀਏਟਰਾਂ ਵਾਲੀ $300 ਮਿਲੀਅਨ ਦੀ ਲਾਗਤ ਨਾਲ ਬਣੇ ਹਸਪਤਾਲ ਨੂੰ ਪੜਾਵਾਂ ਵਿੱਚ ਖੋਲ੍ਹਣ ਦਾ ਇਰਾਦਾ ਸੀ ਪਰ ਪਹਿਲਾ ਪੜਾਅ – ਜ਼ਮੀਨੀ ਅਤੇ ਪਹਿਲੀ ਮੰਜ਼ਿਲ – ਸ਼ੁਰੂ ਵਿੱਚ ਪਿਛਲੇ ਦਸੰਬਰ ਵਿੱਚ ਖੋਲ੍ਹਣੀ ਸੀ, ਫਿਰ ਇਸ ਮਹੀਨੇ ਪਰ ਹੁਣ ਲੱਗਦਾ ਹੈ ਕਿ ਇਸ ਨੂੰ ਖੋਲ੍ਹਣ ਲਈ ਅਜੇ ਵੀ ਸਮਾਂ ਲੱਗੇਗਾ।